ਕੈਨੇਡਾ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਵੱਡਾ ਝਟਕਾ, ਵਰਕ ਪਰਮਿਟ ਸੰਬੰਧੀ ਜਾਰੀ ਕੀਤੇ ਨਵੇਂ ਹੁਕਮ

0
74

ਕੈਨੇਡਾ ਸਰਕਾਰ ਲਗਾਤਾਰ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇ ਰਹੀ ਹੈ। ਕੈਨੇਡਾ ਨੇ ਵੀਰਵਾਰ ਨੂੰ ਹੀ ਕੈਨੇਡਾ ਵਿਚ ਰਹਿ ਰਹੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦਾ ਵਰਕ ਪਰਮਿਟ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਇਸ ਫੈਸਲੇ ਨੂੰ 24 ਘੰਟੇ ਹੀ ਬੀਤੇੇ ਸਨ ਕਿ ਨਵਾਂ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਤਹਿਤ ਕੈਨੇਡਾ ਵਿਚ ਗਏ ਵਿਦਿਆਰਥੀ ਹੁਣ ਫੁਲ ਟਾਈਮ ਕੰਮ ਨਹੀਂ ਕਰ ਸਕਣਗੇ।

ਕੋਰੋਨਾ ਤੋਂ ਪਹਿਲਾਂ ਹਰ ਹਫਤੇ 20 ਘੰਟੇ ਕੰਮ ਕਰਨ ਦੀ ਪਰਮਿਸ਼ਨ ਸੀ ਪਰ ਕੋਰੋਨਾ ਕਾਲ ਕਾਰਨ ਵਿਦਿਆਰਥੀਆਂ ਨੂੰ 40 ਘੰਟੇ ਹਰ ਹਫਤੇ ਕੰਮ ਕਰਨ ਦਾ ਵਰਕ ਪਰਮਿਟ ਜਾਰੀ ਕਰਨ ਦਾ ਹੁਕਮ ਦਿੱਤਾ ਗਿਆ ਸੀ। ਹੁਣ ਕੋਰੋਨਾ ਕਾਲ ਖਤਮ ਹੋ ਚੁੱਕਾ ਹੈ ਅਤੇ ਹੁਣ ਵਿਦਿਆਰਥੀ 20 ਘੰਟੇ ਹਰ ਹਫਤੇ ਕੰਮ ਕਰ ਸਕਣਗੇ। ਨਵੇਂ ਨਿਯਮ 30 ਅ੍ਰਪੈਲ 2024 ਤੋਂ ਬਾਅਦ ਤੋਂ ਲਾਗੂ ਹੋਣਗੇ।

ਦੱਸ ਦੇਈਏ ਕਿ ਪੰਜਾਬ ਤੋਂ ਵੱਡੀ ਗਿਣਤੀ ’ਚ ਵਿਦਿਆਰਥੀ ਹਰ ਸਾਲ ਕੈਨੇਡਾ ਪੜ੍ਹਾਈ ਕਰਨ ਲਈ ਜਾਂਦੇ ਹਨ। ਪਿਛਲੇ ਕੁਝ ਸਮੇਂ ’ਚ ਕੈਨੇਡਾ ’ਚ ਰਹਿਣ-ਸਹਿਣ ਅਤੇ ਖਾਣਾ-ਪੀਣਾ ਮਹਿੰਗਾ ਹੋਇਆ ਹੈ। ਉਸ ਤੋਂ ਵਿਦਿਆਰਥੀ ਪਹਿਲਾਂ ਹੀ ਪ੍ਰੇਸ਼ਾਨ ਹੋ ਚੁੱਕੇ ਹਨ। ਹੁਣ ਅਜਿਹੇ ’ਚ ਸਰਕਾਰ ਦਾ ਇਹ ਫੈਸਲਾ ਵਿਦਿਆਰਥੀਆਂ ਲਈ ਚਿੰਤਾ ਵਾਲਾ ਹੈ।

ਭਾਰਤ ਵਿਚ ਕੈਨੇਡੀਅਨ ਯੂਨੀਵਰਸਿਟੀਆਂ ਵਿਚ 9 ਅਪਲਾਈ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘੱਟ ਹੋ ਰਹੀ ਹੈ। ਕੈਨੇਡਾ ਇਕ ਤੋਂ ਬਾਅਦ ਇਕ ਨਵਾਂ ਕਾਨੂੰਨ ਲਾਗੂ ਕਰ ਰਿਹਾ ਹੈ। ਇਸ ਨਾਲ ਪਹਿਲਾਂ ਕੈਨੇਡਾ ਵਿਚ ਜੀ. ਆਈ. ਸੀ. ਖਾਤੇ ਲਈ 10,000 ਡਾਲਰ ਤੋਂ ਵਧਾ ਕੇ ਇਸ ਦੀ ਰਾਸ਼ੀ 20,635 ਡਾਲਰ ਪ੍ਰਤੀ ਵਿਦਿਆਰਥੀ ਕਰ ਦਿੱਤੀ ਗਈ ਸੀ।

ਇਸ ਸਬੰਧੀ ਵੀਜ਼ਾ ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਵਿਚ ਸਾਰਿਆਂ ਨੂੰ ਰੋਜ਼ਗਾਰ ਮਿਲੇ, ਇਸ ਦੇ ਲਈ ਵਿਦਿਆਰਥੀਆਂ ਦਾ 40 ਘੰਟਾ ਵਾਲਾ ਮਤਲਬ ਫੁਲ ਟਾਈਮ ਵਰਕ ਪਰਮਿਟ ਖਤਮ ਕੀਤਾ ਜਾ ਰਿਹਾ ਹੈ। ਕੋਰੋਨਾ ਕਾਲ ਤੋਂ ਪਹਿਲਾਂ 20 ਘੰਟੇ ਮਿਲਦੇ ਸਨ ਅਤੇ ਅੱਗੇ ਵੀ ਹੁਣ 30 ਅਪ੍ਰੈਲ 2024 ਤੋਂ ਬਾਅਦ 20 ਘੰਟੇ ਕੰਮ ਕਰਨ ਦੀ ਇਜਾਜ਼ਤ ਹੋਵੇਗੀ।

 

 

LEAVE A REPLY

Please enter your comment!
Please enter your name here