ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਹੋਈ ਮੌ.ਤ

0
11

ਬਟਾਲਾ ਦੇ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਦੇ ਨਜਦੀਕੀ ਪਿੰਡ ਮਸਰਾਲਾ ਵਿਖੇ ਉਸ ਸਮੇ ਮਾਤਮ ਛਾਂ ਗਿਆ ਜਦ ਇਸ ਪਿੰਡ ਦੇ 24 ਸਾਲਾ ਨੌਜਵਾਨ ਦੀ ਕੈਨੇਡਾ ਦੇ ਬਰਹਮਟਨ ਸ਼ਹਿਰ ਵਿੱਚ ਹਾਰਟ ਅਟੈਕ ਆਉਣ ਨਾਲ ਮੌਤ ਹੋ ਗਈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਪ ਅਸਥਾਨ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਗਰੀਬ ਦਾਸ ਦੀ ਗੱਦੀ ਨਸ਼ੀਨ ਬਾਬਾ ਗੁਰਸੇਵਕ ਸਿੰਘ ਦੇ ਪਿਤਾ ਨਿਸ਼ਾਨ ਸਿੰਘ ਮਸ਼ਰਾਲਾ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਅਮਨਪਾਲ ਸਿੰਘ (ਗੋਪੀ ) ਕੈਨੇਡਾ ਦੇ ਸ਼ਹਿਰ ਬਰਹਮਟਨ ਸਟੱਡੀ ਵੀਜੇ ਤੇ ਸੰਨ 2019 ਵਿੱਚ ਗਿਆ ਸੀ , ਅਤੇ ਕੁਝ ਮਹੀਨੇ ਪਹਿਲਾ ਸਤੰਬਰ 2023 ਵਿੱਚ ਆਪਣੇ ਪਰਿਵਾਰ ਨੂੰ ਮਿਲਣ ਲਈ ਪਿੰਡ ਮਸ਼ਰਾਲਾ ਵਿਖੇ ਆਇਆ ਸੀ ।

ਕੁਝ ਸਮਾ ਰਹਿਣ ਤੋ ਬਾਅਦ ਵਾਪਸ ਕੈਨੇਡਾ ਚਲਾ ਗਿਆ ਸੀ ।ਉੱਨਾਂ ਦੱਸਿਆ ਕਿ ਉਸ ਨੇ ਦੁਬਾਰਾ ਭਾਰਤ ਆਉਣ ਲਈ 26 ਦਸੰਬਰ ਦੀ ਟਿਕਟ ਬੁੱਕ ਕਰਵਾਈ ਤੇ ਆਪਣਾ ਸਮਾਨ ਵੀ ਪੈਕ ਕਰ ਲਿਆ ਸੀ , ਪਰ ਬੀਤੇ ਦਿਨ 26 ਦਸੰਬਰ ਨੂੰ ਕਰੀਬ 1 ਵਜੇ ਦੁਪਹਿਰ ਘਰ ਵਿੱਚ ਹੀ ਅਚਾਨਕ ਉਸ ਨੂੰ ਦਿਮਾਗ ਦੀ ਨਾੜੀ ਫੱਟ ਗਈ ਤੇ ਉਸ ਦੇ ਕੰਨਾਂ ਵਿੱਚ ਖੂਨ ਨਿਕਲਣਾ ਸ਼ੁਰੂ ਹੋ ਗਿਆ । ਉਸ ਦੇ ਦੋਸਤਾ ਵੱਲੋਂ ਤੁਰੰਤ ਉਸ ਨੂੰ ਮੈਡੀਕਲ ਸਹੂਲਤ ਦੇਣ ਲਈ ਐਬੂਲੈਸ ਰਾਹੀ ਹਸਪਤਾਲ ਲਿਜਾਇਆ ਗਿਆ ,ਜਿੱਥੇ ਡਾਕਟਰਾ ਵੱਲੋਂ ਕੀਤੇ ਜਾ ਰਹੇ ਇਲਾਜ ਦੌਰਾਨ ਹੀ ਮੇਰੇ ਬੇਟੇ ਦੀ ਮੌਤ ਹੋ ਗਈ ।

ਇਸ ਮੌਕੇ ਪੱਤਰਕਾਰਾ ਨਾਲ ਭਰੇ ਮੰਨ ਨਾਲ ਗੱਲ-ਬਾਤ ਕਰਦਿਆ ਮ੍ਰਿਤਕ ਦੇ ਪਿਤਾ ਬਾਬਾ ਨਿਸ਼ਾਨ ਸਿੰਘ ਮਸ਼ਰਾਲਾ ਨੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਨੌਜਵਾਨ ਪੀੜੀ ਜਿਹੜੀ ਅੱਜ ਲੱਖਾ ਰੁਪਏ ਖਰਚ ਕਰਕੇ ਵਿਦੇਸ਼ਾਂ ਵਿੱਚ ਪੜਾਈ ਕਰਨ ਵਾਸਤੇ ਜਾ ਰਹੀ ਹੈ , ਤੇ ਉਹ ਵਿਦੇਸ਼ ਵਿੱਚ ਜਾ ਕੇ ਖਰਚੇ ਦੇ ਬੋਝ ਕਾਰਨ ਮਾਨਸਿਕ ਤਨਾਅ ਵਿੱਚ ਆਉਣ ਤੇ ਹਾਰਟ ਅਟੈਕ ਸਮੇਤ ਭਿਆਨਕ ਬਿਮਾਰੀਆ ਦੇ ਸ਼ਿਕਾਰ ਹੋ ਰਹੇ ਹਨ।

ਅਗਰ ਜੇ ਸਰਕਾਰਾਂ ਬੱਚਿਆ ਲਈ ਇੱਥੇ ਰੋਜ਼ਗਾਰ ਦੇ ਸਾਧਨ ਪੈਦਾ ਕਰਨ , ਤੇ ਕੋਈ ਵੀ ਮਾਂ ਬਾਪ ਆਪਣੇ ਜਿਗਰ ਦੇ ਟੋਟਿਆਂ ਨੂੰ ਰੋਜ਼ਗਾਰ ਲਈ ਬਾਹਰ ਨਾ ਭੇਜੇ । ਇਸ ਨੌਜਵਾਨ ਦੀ ਹੋਈ ਅਚਾਨਕ ਮੌਤ ਨਾਲ ਡੇਰਾ ਬਾਬਾ ਨਾਨਕ ਇਲਾਕੇ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ , ਤੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਪਿੰਡ ਮਸ਼ਰਾਲਾ ਵਿਖੇ ਪਹੁੰਚ ਰਹੇ ਹਨ ।

LEAVE A REPLY

Please enter your comment!
Please enter your name here