ਪੰਜਾਬ ‘ਚ ਅੱਜ ਤੋਂ ਮੁਫ਼ਤ ਬਿਜਲੀ ਦੀ ਯੋਜਨਾ ਲਾਗੂ ਹੋ ਗਈ ਹੈ। ਇਸ ਸਕੀਮ ਦੇ ਤਹਿਤ ਇੱਕ ਜੁਲਾਈ ਤੋਂ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਮਿਲੇਗੀ। ਬਜਟ ਸੈਸ਼ਨ ‘ਚ ਸਰਕਾਰ ਨੇ ਐਲਾਨ ਕੀਤਾ ਸੀ। ਇਸ ਪ੍ਰਕਾਰ ਹੁਣ ਪੰਜਾਬ ਵਾਸੀਆਂ ਨੂੰ 2 ਮਹੀਨੇ ‘ਚ 600 ਯੂਨਿਟ ਮੁਫਤ ਬਿਜਲੀ ਮਿਲੇਗੀ। ਯਾਨੀ ਕਿ ਪ੍ਰਤੀ ਮਹੀਨੇ 300 ਯੂਨਿਟ ਮੁਫਤ ਬਿਜਲੀ ਮਿਲੇਗੀ। ਆਮ ਆਦਮੀ ਪਾਰਟੀ ਵਲੋਂ ਆਪਣੇ ਇਸ ਵਾਅਦੇ ਨੂੰ ਪੂਰਾ ਕੀਤਾ ਗਿਆ ਹੈ। ਇਹ ਵਾਅਦਾ ਚੋਣ ਪ੍ਰਚਾਰ ਸਮੇਂ ਕੀਤਾ ਗਿਆ ਸੀ।
ਇਸ ਸੰਬੰਧੀ ਰਾਘਵ ਚੱਢਾ ਨੇ ਟਵੀਟ ਕਰਦਿਆਂ ਲਿ ਖਿਆ ਹੈ ਕਿ ਅੱਜ ਦਾ ਦਿਨ ਇਤਿਹਾਸਿਕ ਦਿਨ ਹੈ ਕਿਉਂਕਿ ਪੰਜਾਬ ਦਿੱਲੀ ਤੋਂ ਬਾਅਦ ਮੁਫ਼ਤ ਬਿਜਲੀ ਪ੍ਰਾਪਤ ਕਰਨ ਵਾਲਾ ਦੂਜਾ ਸੂਬਾ ਬਣ ਗਿਆ ਹੈ।ਉਨ੍ਹਾਂ ਨੇ ਇਸਦੇ ਨਾਲ ਹੀ ਲਿ ਖਿਆ ਕਿ ਪੰਜਾਬੀਆਂ ਲਈ ਕੇਜਰੀਵਾਲ ਦੀ ਪਹਿਲੀ ਗਾਰੰਟੀ ਹਕੀਕਤ ਬਣ ਗਈ ਹੈ।
Today is a historic day as Punjab becomes the second state after Delhi to get lifeline electricity free of cost. “Kejriwal di pehli guarantee” to Punjabis becomes a reality⚡️ pic.twitter.com/bBMLuY7qHX
— Raghav Chadha (@raghav_chadha) July 1, 2022