ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੀ ਟੀਮ ਨੂੰ ਸਫਲਤਾ ਮਿਲੀ ਹੈ। ਕਸਟਮ ਵਿਭਾਗ ਨੇ ਦੁਬਈ ਤੋਂ ਆਏ 3 ਯਾਤਰੀਆਂ ਕੋਲੋਂ 87 ਲੱਖ ਰੁਪਏ ਦੇ ਆਈਫੋਨ ਬਰਾਮਦ ਕੀਤੇ ਹਨ । ਮਿਲੀ ਜਾਣਕਾਰੀ ਮੁਤਾਬਕ ਯਾਤਰੀ ਆਪਣੇ ਬੈਗ ਵਿੱਚ ਆਈਫੋਨ ਲੁਕੋ ਕੇ ਲਿਆਏ ਸਨ ਤਾਂ ਕਸਟਮ ਵਿਭਾਗ ਨੂੰ ਚਕਮਾ ਦਿੱਤਾ ਜਾ ਸਕੇ।
ਦੱਸ ਦੇਈਏ ਕਿ ਇਸਦੇ ਨਾਲ ਹੀ ਕਸਟਮ ਵਿਭਾਗ ਦੀ ਟੀਮ ਨੇ ਸ਼ਾਰਜਾਹ ਤੋਂ ਆਏ ਇੱਕ ਯਾਤਰੀ ਕੋਲੋਂ 45 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ। ਦੱਸਿਆ ਜਾ ਰਿਹਾ ਹੈ ਕਿ ਯਾਤਰੀ ਸੋਨੇ ਦਾ ਪੇਸਟ ਬਣਾ ਕੇ ਆਪਣੇ ਗੁਦਾ ਵਿੱਚ ਤਿੰਨ ਕੈਪਸੂਲ ਦੀ ਸ਼ਕਲ ਵਿੱਚ ਲੁਕੋ ਕੇ ਲਿਆਇਆ ਸੀ ਪਰ ਉਹ ਕਸਟਮ ਵਿਭਾਗ ਨੂੰ ਚਕਮਾ ਨਹੀਂ ਦੇ ਸਕਿਆ ।