ਬਲਾਤਕਾਰ ਮਾਮਲੇ ਦੇ ਵਿੱਚ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਬੈਂਸ ਨੂੰ ਅੱਜ ਅਦਾਲਤ ਵਿੱਚ ਮੁੜ ਪੇਸ਼ ਕਰ ਕੇ ਪੁਲਿਸ ਵੱਲੋਂ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਨੇ ਕਿਹਾ ਕਿ ਹਾਲੇ ਤੱਕ ਉਨ੍ਹਾਂ ਦੀ ਤਫਤੀਸ਼ ਪੂਰੀ ਨਹੀਂ ਹੋਈ ਅਤੇ ਨਾਲ ਹੀ ਉਨ੍ਹਾਂ ਦਾ ਮੋਬਾਈਲ ਰਿਕਵਰ ਕਰਨਾ ਹੈ ।
ਪੁਲਿਸ ਨੇ ਅਦਾਲਤ ਵਿੱਚ ਆਪਣਾ ਪੱਖ ਪੇਸ਼ ਕੀਤਾ ਹੈ ਕਿ ਉਨ੍ਹਾਂ ਨੇ ਸਾਬਕਾ ਵਿਧਾਇਕ ਵੱਲੋਂ ਚੈਟ ਵਿੱਚ ਵਰਤਿਆ ਮੋਬਾਈਲ ਬਰਾਮਦ ਕਰਨਾ ਹੈ। ਇਸ ਦੇ ਨਾਲ ਹੀ ਉਥੇ ਮੌਜੂਦ ਹੋਰ ਦੋਸ਼ੀਆਂ ਤੋਂ ਵੀ ਪੁੱਛਗਿੱਛ ਕੀਤੀ ਜਾਣੀ ਹੈ। ਉਸ ਸਬੰਧੀ ਹਾਲੇ ਤੱਕ ਮੁਲਜ਼ਮ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ । ਜਿਸ ਕਰਕੇ ਸਮਾਂ ਲੱਗ ਰਿਹਾ ਹੈ। ਬਚਾਅ ਪੱਖ ਦੇ ਵਕੀਲ ਨੇ ਕਿਹਾ ਕਰਮਜੀਤ ਕੌਰ ਬੈਂਸ ਨੇ ਜੋ ਪਹਿਲਾਂ ਬਿਆਨ ਦਿੱਤਾ ਸੀ ਹੁਣ ਵੀ ਉਹ ਹੀ ਬਰਕਰਾਰ ਹੈ। ਉਨ੍ਹਾਂ ਕਿਹਾ ਸਿਰਫ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਪੀੜਤ ਪੱਖ ਦੇ ਵਕੀਲ ਕਿਹਾ ਕਿ ਅੱਜ ਕਰਮਜੀਤ ਬੈਂਸ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਹਾਲੇ ਤੱਕ ਪੁਲਿਸ ਦੀ ਤਫਤੀਸ਼ ਪੂਰੀ ਨਹੀਂ ਹੋਈ ਅਤੇ ਅਹਿਮ ਸੁਰਾਗ ਜੋ ਮੁਲਜ਼ਮ ਤੋਂ ਬਰਾਮਦ ਹੋਣੇ ਨੇ ਉਸ ਤੋਂ ਬਾਅਦ ਹੀ ਜੇਕਰ ਦੁਬਾਰਾ ਲੋੜ ਪਈ ਤਾਂ ਮੁੜ ਤੋਂ ਰਿਮਾਂਡ ਮੰਗਿਆ ਜਾਵੇਗਾ । ਉਨ੍ਹਾਂ ਕਿਹਾ ਜਦੋਂ ਤੱਕ ਪੁਲਿਸ ਦੀ ਤਫਤੀਸ਼ ਪੂਰੀ ਨਹੀਂ ਹੁੰਦੀ ਉਦੋਂ ਤੱਕ ਜੁਡੀਸ਼ੀਅਲ ਰਿਮਾਂਡ ਤੇ ਨਹੀਂ ਭੇਜਿਆ ਜਾ ਰਿਹਾ। ਉਨ੍ਹਾਂ ਕਿਹਾ ਲੋੜ ਪੈਣ ਤੇ ਉਹ ਮੁੜ ਤੋਂ ਰਿਮਾਂਡ ਦੀ ਮੰਗ ਕਰਨਗੇ ।
ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਸਿਰਫ ਕਰਮਜੀਤ ਬੈਂਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ।ਉਨ੍ਹਾਂ ਕਿਹਾ ਕਿ ਉਹ ਜੋ ਵੀ ਸੱਚਾਈ ਹੈ ਪਹਿਲਾਂ ਹੀ ਦੱਸ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਰਮਜੀਤ ਬੈਂਸ ਤੇ ਸਿਰਫ਼ 506 ਐਕਟ ਦੇ ਅਧੀਨ ਮਾਮਲਾ ਬਣਦਾ ਹੈ।