ਕਟਾਸ ਰਾਜ ਦੀ ਯਾਤਰਾ ਦੇ ਲਈ ਯਾਤਰੀਆਂ ਦਾ ਜੱਥਾ ਦੁਰਗਿਆਣਾ ਮੰਦਿਰ ਤੋਂ ਹੋਇਆ ਰਵਾਨਾ

0
8

ਅੰਮ੍ਰਿਤਸਰ ਅੱਜ ਹਿੰਦੂ ਤੀਰਥ ਯਾਤਰੀਆਂ ਦਾ ਜੱਥਾ ਪਾਕਿਸਤਾਨ ਵਿਖੇ ਕਟਾਸ ਰਾਜ ਦੀ ਯਾਤਰਾ ਦੇ ਲਈ ਅਟਾਰੀਵਾਘਾ ਸਰਹੱਦ ਦੇ ਰਾਹੀਂ ਰਵਾਨਾ ਹੋਵੇਗਾ। ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਚੋਂ ਪਹੁੰਚੇ ਸ਼ਰਧਾਲੂ ਦੁਰਗਿਆਣਾ ਤੀਰਥ ਵਿਖੇ ਇਕੱਠੇ ਹੋਏ। ਜਿੱਥੇ ਦੁਰਗਿਆਣਾ ਤੀਰਥ ਦੇ ਪ੍ਰਬੰਧਕਾਂ ਵੱਲੋਂ ਖਾਸ ਤੌਰ ਪ੍ਰਧਾਨ ਬੀਬੀ ਲਕਸ਼ਮੀ ਕਾਨ ਚਾਵਲਾ ਵੱਲੋਂ ਇਹਨਾਂ ਹਿੰਦੂ ਤੀਰਥ ਯਾਤਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਇਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੁਰਗਿਆਣਾ ਤੀਰਥ ਕਮੇਟੀ ਦੀ ਪ੍ਰਧਾਨ ਤੇ ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਟਾਟਾ ਨਗਰ ਤੋਂ ਸ਼ਿਵ ਪਰੀਵਾਰ ਦਾ ਗਰੁੱਪ ਅੱਜ ਕਟਾਸ ਰਾਜ ਦੀ ਯਾਤਰਾ ਦੇ ਲਈ ਪਕਿਸਤਾਨ ਦੇ ਲਈ ਰਵਾਨਾ ਹੋ ਰਿਹਾ ਹੈ ਉਣਾ ਕਿਹਾ 55 ਦੇ ਕਰੀਬ ਹਿੰਦੂ ਸ਼ਰਧਾਲੂ ਜੋ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚੋਂ ਆਏ ਹਨ ਉਹ ਪਾਕਿਸਤਾਨ ਵਿੱਚ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਲਈ ਜਾ ਰਹੇ ਹਨ।

ਉਹਨਾਂ ਕਿਹਾ ਕਿ ਦੂਸਰਾ ਜੱਥਾ ਸ਼ਿਵਰਾਤਰੀ ਤੇ ਹਿੰਦੂਆਂ ਦਾ ਪਾਕਿਸਤਾਨ ਦੇ ਲਈ ਰਵਾਨਾ ਹੁੰਦਾ ਹੈ। ਉਣਾ ਕਿਹਾ ਕਿ ਵੱਧ ਤੋਂ ਵੱਧ ਹਿੰਦੂ ਸ਼ਰਧਾਲੂਆਂ ਨੂੰ ਵਿਜੇ ਮਿਲਣੇ ਚਾਹੀਦੇ ਹਨ ਤਾਂ ਕਿ ਉਹ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰ ਸਕਣ । ਇਸ ਮੌਕੇ ਜੱਥੇ ਦੇ ਆਗੂਆਂ ਨੇ ਕਿਹਾ ਪੂਰੇ ਵਿਸ਼ਵ ਦੇ ਕਲਿਆਣ ਦੇ ਲਈ ਅੱਜ ਅਸੀਂ ਪਾਕਿਸਤਾਨ ਵਿਖੇ ਕਟਾਸ ਰਾਜ ਦੀ ਯਾਤਰਾ ਦੇ ਲਈ ਰਵਾਨਾ ਹੋ ਰਿਹਾ ।

ਸਾਰੇ ਸ਼ਿਵ ਭਗਤ ਕਲਿਆਣ ਦੇ ਲਈ ਅਰਦਾਸ ਕਰਦੇ ਹਨ। ਉਣਾ ਕਿਹਾ ਕਿ 40 ਦੇ ਕਰੀਬ ਵਿਅਕਤੀ ਅਤੇ 15 ਦੇ ਕਰੀਬ ਮਹਿਲਾਵਾਂ ਇਸ ਜਥੇ ਵਿੱਚ ਸ਼ਾਮਿਲ ਹਨ। ਉਹਨਾਂ ਕਿਹਾ ਕਿ 25 ਦਿਸੰਬਰ ਨੂੰ ਇਹ ਜੱਥਾ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰ ਅਟਾਰੀ ਵਾਘਾ ਸਰਹੱਦ ਦੇ ਰਾਹੀਂ ਭਾਰਤ ਪੁੱਜੇਗਾ। ਉਹਨਾਂ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਅੱਜ ਅਸੀਂ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਲਈ ਪਾਕਿਸਤਾਨ ਲਈ ਜਾ ਰਹੇ ਹਾਂ।

 

LEAVE A REPLY

Please enter your comment!
Please enter your name here