ਉੱਤਰੀ ਮੈਕਸੀਕੋ ‘ਚ ਹੋਈ ਫਾਈਰਿੰਗ, 6 ਲੋਕਾਂ ਦੀ ਮੌ.ਤ

0
87

ਉੱਤਰੀ ਮੈਕਸੀਕੋ ਵਿੱਚ ਬੀਤੇ ਦਿਨ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਤਿੰਨ ਬੰਦੂਕਧਾਰੀਆਂ ਨੇ ਚੱਲ ਰਹੀ ਇਕ ਪਾਰਟੀ ਵਿਚ ਫਾਇਰਿੰਗ ਕਰ ਦਿੱਤੀ। ਇਸ ਘਟਨਾ ਵਿੱਚ 6 ਲੋਕਾਂ ਦੀ ਮੌਤ ਹੋ ਗਈ ਅਤੇ 26 ਹੋਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚੋਂ ਦੋ ਦੀ ਉਮਰ 18 ਸਾਲ ਤੋਂ ਘੱਟ ਸੀ ਅਤੇ ਜ਼ਖ਼ਮੀਆਂ ਵਿੱਚ ਪੰਜ ਬੱਚੇ ਸ਼ਾਮਲ ਹਨ।

ਦੱਸ ਦੇਈਏ ਕਿ ਫਾਇਰਿੰਗ ਕਾਰਨ ਜ਼ਖ਼ਮੀ ਹੋਏ ਲੋਕਾਂ ਨੂੰ ਸਥਾਨਕ ਹਸਪਤਾਲਾਂ ‘ਚ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ 4 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਦਕਿ 13 ਹੋਰਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਇਸਰਹੱਦੀ ਰਾਜ ਸੋਨੋਰਾ ਦੇ ਵਕੀਲਾਂ ਨੇ ਕਿਹਾ ਕਿ ਬੰਦੂਕਧਾਰੀਆਂ ਵਲੋਂ ਇਹ ਹਮਲਾ ਸਿਉਦਾਦ ਓਬਰੇਗਨ ਸ਼ਹਿਰ ਵਿੱਚ ਇੱਕ ਪਾਰਟੀ ਦੌਰਾਨ ਕੀਤਾ ਗਿਆ, ਜਿੱਥੇ ਇੱਕ ਗਰੋਹ ਦੇ ਮੈਂਬਰ ਦਾ ਸ਼ੱਕ ਸੀ।

ਇਹ ਵੀ ਪੜ੍ਹੋ : ਪਤਨੀ ਸਮੇਤ ਜਲੰਧਰ ਪਹੁੰਚੇ ਕਾਮੇਡੀਅਨ ਕਪਿਲ ਸ਼ਰਮਾ

ਮੰਨਿਆ ਜਾ ਰਿਹਾ ਹੈ ਕਿ ਤਿੰਨ ਬੰਦੂਕਧਾਰੀਆਂ ਨੇ ਹਮਲਾ ਕੀਤਾ ਪਰ ਪਾਰਟੀ ‘ਚ ਉਨ੍ਹਾਂ ਦਾ ਚੌਥਾ ਸਾਥੀ ਮੌਜੂਦ ਸੀ। ਹਮਲੇ ਦੌਰਾਨ ਲੋੜੀਂਦੇ ਗਿਰੋਹ ਦੇ ਮੈਂਬਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮਾਰਿਆ ਗਿਆ। ਹਮਲੇ ਤੋਂ ਬਾਅਦ ਬੰਦੂਕਧਾਰੀ ਫ਼ਰਾਰ ਹੋ ਗਏ। ਸਨੋਰਾ ‘ਚ ਨਸ਼ਾ ਤਸਕਰੀ ਕਰਨ ਵਾਲੇ ਕਈ ਗਿਰੋਹ ਸਰਗਰਮ ਹਨ ਅਤੇ ਇਨ੍ਹਾਂ ਵਿਚਕਾਰ ਸਰਦਾਰੀ ਦੀ ਲੜਾਈ ‘ਚ ਅਕਸਰ ਖੂਨ-ਖਰਾਬਾ ਹੁੰਦਾ ਰਹਿੰਦਾ ਹੈ।

LEAVE A REPLY

Please enter your comment!
Please enter your name here