ਈਰਾਨ ਦੇ ਸੋਕਾ ਪ੍ਰਭਾਵਿਤ ਦੱਖਣੀ ਫਾਰਸ ਸੂਬੇ ‘ਚ ਹੜ੍ਹਾਂ ਕਾਰਨ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਹੈ। ਸ਼ਨੀਵਾਰ ਨੂੰ ਪ੍ਰਸਾਰਿਤ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ। ਮੀਡੀਆ ਰਿਪੋਰਟ ਅਨੁਸਾਰ ਭਾਰੀ ਮੀਂਹ ਕਾਰਨ ਰੁਦਬਲ ਨਦੀ ਦੇ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ।
ਮੀਡੀਆ ਰਿਪੋਰਟ ਅਨੁਸਾਰ ਬਚਾਅ ਟੀਮਾਂ ਨੇ ਹੜ੍ਹਾਂ ‘ਚ ਫਸੇ 55 ਲੋਕਾਂ ਨੂੰ ਬਚਾਇਆ, ਜਦਕਿ ਘੱਟੋ-ਘੱਟ 3 ਲੋਕ ਅਜੇ ਵੀ ਲਾਪਤਾ ਹਨ। ਰਾਜਪਾਲ ਨੇ ਦੱਸਿਆ ਕਿ ਬਰਾਮਦ ਕੀਤੀਆਂ ਗਈਆਂ 13 ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ। ਈਰਾਨ ਜਲਵਾਯੂ ਤਬਦੀਲੀ ਕਾਰਨ ਦਹਾਕਿਆਂ ਤੋਂ ਸੋਕੇ ਦਾ ਸਾਹਮਣਾ ਕਰ ਰਿਹਾ ਹੈ। ਮੌਸਮ ਵਿਭਾਗ ਨੇ ਦੇਸ਼ ਭਰ ਵਿੱਚ ਸੰਭਾਵਿਤ ਭਾਰੀ ਮੌਸਮੀ ਬਾਰਸ਼ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਸੀ।
ਸੰਕਟ ਪ੍ਰਬੰਧਨ ਵਿਭਾਗ ਦੇ ਡਾਇਰੈਕਟਰ ਜਨਰਲ ਖਲੀਲ ਅਬਦੁੱਲਾਹੀ ਅਨੁਸਾਰ ਭਾਰੀ ਮੀਂਹ ਕਾਰਨ ਇਸਤਾਬਾਨ ਦੇ ਸੋਲਤਾਨ ਸ਼ਾਹਬਾਜ਼ ਪਿੰਡ ਨੇੜੇ ਰੋਡਬਲ ਡੈਮ ਤੋਂ ਹੜ੍ਹ ਆ ਗਿਆ।
ਸੂਬਾਈ ਅਧਿਕਾਰੀ ਨੇ ਕਿਹਾ ਕਿ ਕੁਦਰਤੀ ਆਫ਼ਤ ਤੋਂ ਤੁਰੰਤ ਬਾਅਦ ਰਾਜਪਾਲ ਜ਼ਿਲ੍ਹਾ ਮੈਨੇਜਰ ਅਤੇ ਰਾਹਤ ਕਾਰਜ ਬਲਾਂ ਸਮੇਤ ਕੁਝ ਅਧਿਕਾਰੀਆਂ ਨੂੰ ਖੇਤਰ ਵਿੱਚ ਭੇਜਿਆ ਗਿਆ। ਉਨ੍ਹਾਂ ਕਿਹਾ, ”ਫੌਜੀ ਅਤੇ ਰਾਹਤ ਕਾਰਜਾਂ ਦੁਆਰਾ 55 ਲੋਕਾਂ ਨੂੰ ਬਚਾਇਆ ਗਿਆ ਹੈ।”