ਇਸਰੋ ਵੱਲੋਂ XPoSat ਮਿਸ਼ਨ ਲਾਂਚ, ਬਲੈਕ ਹੋਲ ਅਤੇ ਨਿਊਟ੍ਰੋਨ ਤਾਰਿਆਂ ਦਾ ਕਰੇਗਾ ਅਧਿਐਨ

0
96

ਐਕਸ-ਰੇ ਪੋਲਰੀਮੀਟਰ ਸੈਟੇਲਾਈਟ (XPoSat) ਅੱਜ ਯਾਨੀ 1 ਜਨਵਰੀ ਨੂੰ ਸਵੇਰੇ 09:10 ਵਜੇ ਸਤੀਸ਼ ਧਵਨ ਸਪੇਸ ਸੈਂਟਰ, ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ। ਇਸਨੂੰ ਪੀਐਸਐਲਵੀ ਰਾਕੇਟ ਦੁਆਰਾ ਧਰਤੀ ਦੇ ਹੇਠਲੇ ਪੰਧ ਵਿੱਚ ਭੇਜਿਆ ਜਾਵੇਗਾ। ਇਹ ਉਪਗ੍ਰਹਿ ਐਕਸ-ਰੇਅ ਦਾ ਡਾਟਾ ਇਕੱਠਾ ਕਰੇਗਾ ਅਤੇ ਬਲੈਕ ਹੋਲ ਅਤੇ ਨਿਊਟ੍ਰੋਨ ਤਾਰਿਆਂ ਦਾ ਅਧਿਐਨ ਕਰੇਗਾ।

2021 ਵਿੱਚ ਲਾਂਚ ਕੀਤੇ ਗਏ ਨਾਸਾ ਦੇ ਇਮੇਜਿੰਗ ਐਕਸ-ਰੇ ਪੋਲੀਰੀਮੈਟਰੀ ਐਕਸਪਲੋਰਰ (IXPE) ਤੋਂ ਬਾਅਦ ਇਹ ਭਾਰਤ ਦਾ ਪਹਿਲਾ ਅਤੇ ਦੁਨੀਆ ਦਾ ਦੂਜਾ ਪੋਲੈਰੀਮੈਟਰੀ ਮਿਸ਼ਨ ਵੀ ਹੈ।

XPoSat ਕੋਲ ਬਲੈਕ ਹੋਲ ਅਤੇ ਨਿਊਟ੍ਰੋਨ ਤਾਰਿਆਂ ਦੇ ਅਧਿਐਨ ਲਈ ਦੋ ਪੇਲੋਡ, ਪੋਲਕਸ ਅਤੇ ਐਕਸਪੈਕਟ ਹਨ। ਇਸ ਤੋਂ ਇਲਾਵਾ ਪੁਲਾੜ ਤਕਨੀਕ ਸਟਾਰਟਅੱਪ ਧਰੁਵ ਸਪੇਸ, ਬੇਲਾਟ੍ਰਿਕਸ ਏਰੋਸਪੇਸ, ਟੀਐਮ2 ਸਪੇਸ ਦੇ ਪੇਲੋਡ ਵੀ ਪੀਐਸਐਲਵੀ ਰਾਕੇਟ ਨਾਲ ਭੇਜੇ ਗਏ ਹਨ। ਇਸ ਰਾਕੇਟ ਨਾਲ ਕੁੱਲ 10 ਪੇਲੋਡ ਭੇਜੇ ਗਏ ਹਨ।

LEAVE A REPLY

Please enter your comment!
Please enter your name here