ਆਏ ਦਿਨ ਵਿਦੇਸ਼ ਤੋਂ ਕਿਸੇ ਨਾ ਕਿਸੇ ਭਾਰਤੀ ਦੀ ਮੌ.ਤ ਦੀ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ। ਅਜਿਹਾ ਇੱਕ ਤਾਜ਼ਾ ਮਾਮਲਾ ਫਿਲੌਰ ਤੋਂ ਸਾਹਮਣੇ ਆਇਆ ਹੈ।
ਦੱਸਿਆ ਜਾ ਰਿਹਾ ਹੈ ਕਿ 15 ਸਾਲ ਪਹਿਲਾਂ ਫਿਲੌਰ ਦਾ ਇੱਕ ਨੌਜਵਾਨ ਇਟਲੀ ਗਿਆ ਸੀ।ਜਿਸਦਾ ਨਾਂ ਬਲਦੇਵ ਰਾਜ ਸੀ ਤੇ ਉਸਦੀ ਉਮਰ 38 ਸਾਲ ਦੱਸੀ ਜਾ ਰਹੀ ਹੈ।ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਉਨ੍ਹਾਂ ਦੀ ਸਿਹਤ ਵਿਗੜ ਗਈ ਤੇ ਸਾਈਲੈਂਸ ਅਟੈਕ ਨਾਲ ਉਨ੍ਹਾਂ ਦੀ ਮੌ.ਤ ਹੋ ਗਈ।ਬਲਦੇਵ ਰਾਜ ਆਪਣੇ ਪਿੱਛੇ ਮਾਤਾ ਗੁਰਦੇਵ ਕੌਰ, ਪਤਨੀ ਮਨਪ੍ਰੀਤ ਕੌਰ ਤੇ ਬੱਚਿਆਂ ਨੂੰ ਛੱਡ ਗਏ।