ਆਸਟ੍ਰੇਲੀਆ ‘ਚ 3 ਭਾਰਤੀਆਂ ਦੀ ਪਾਣੀ ‘ਚ ਡੁੱਬਣ ਨਾਲ ਹੋਈ ਮੌ.ਤ

0
30

ਆਸਟ੍ਰੇਲੀਆ ‘ਚ ਇੱਕ ਪੰਜਾਬੀ ਮੁਟਿਆਰ ਸਮੇਤ 3 ਲੋਕਾਂ ਦੀ ਮੌ.ਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਹ ਮਹਿਲਾ ਫਗਵਾੜਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਇਸ ਮਹਿਲਾ ਦੀ ਆਸਟ੍ਰੇਲੀਆ ਦੇ ਮੈਲਬਰਨ ਫਿਲਿਪ ਆਈਲੈਂਡ ’ਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਰੀਮਾ ਸੋਂਧੀ ਪਤਨੀ ਸੰਜੀਵ ਸੋਂਧੀ ਵਾਸੀ ਫਗਵਾੜਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਹ ਮਹਿਲਾ ਕੁੱਝ ਦਿਨ ਪਹਿਲਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਫਗਵਾੜਾ ਤੋਂ ਆਸਟ੍ਰੇਲੀਆ ਗਈ ਸੀ।

ਇਸ ਦੌਰਾਨ ਰੀਮਾ ਸੋਂਧੀ ਦੀ ਮੈਲਬਰਨ ਦੇ ਫਿਲਿਪ ਆਈਲੈਂਡ ’ਚ ਡੁੱਬਣ ਨਾਲ ਮੌਤ ਹੋ ਗਈ ਹੈ। ਰੀਮਾ ਸੋਂਧੀ ਸਮੇਤ ਉਸ ਦੇ 2 ਹੋਰ ਰਿਸ਼ਤੇਦਾਰਾਂ ਦੀ ਵੀ ਫਿਲਿਪ ਆਈਲੈਂਡ ’ਚ ਮੌਤ ਹੋ ਗਈ ਹੈ। ਜਦੋਂ ਕਿ ਇਕ ਪਰਿਵਾਰਕ ਮੈਂਬਰ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਜਦੋਂ ਫਿਲਿਪ ਆਈਲੈਂਡ ’ਤੇ ਇਹ ਹਾਦਸਾ ਵਾਪਰਿਆ ਤਾਂ ਰੀਮਾ ਸੋਂਧੀ ਦਾ ਪਤੀ ਵੀ ਮੌਜੂਦ ਸੀ। ਇਸ ਦੌਰਾਨ ਰੀਮਾ ਦਾ ਪਤੀ ਸੰਜੀਵ ਸੋਂਧੀ ਪਾਣੀ ਵਿਚ ਡੁੱਬਣ ਤੋਂ ਵਾਲ-ਵਾਲ ਬਚ ਗਿਆ ਹੈ। ਪਰਿਵਾਰਿਕ ਮੈਂਬਰਾਂ ਅਨੁਸਾਰ ਮ੍ਰਿਤਕਾ ਰੀਮਾ ਸੋਂਧੀ ਦੀ ਮ੍ਰਿਤਕ ਦੇਹ ਨੂੰ ਆਸਟ੍ਰੇਲੀਆ ਤੋਂ ਵਾਪਸ ਫਗਵਾੜਾ ਲਿਆਂਦਾ ਜਾਵੇਗਾ ਅਤੇ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਆਸਟ੍ਰੇਲੀਆ ਪੁਲਿਸ ਅਨੁਸਾਰ ਫਿਲਿਪ ਆਈਲੈਂਡ ਦੇ ਦੱਖਣ-ਪੂਰਬੀ ਤੱਟ ’ਤੇ ਫੋਰਸਟ ਕੇਵਸ ਤੋਂ ਤਿੰਨ ਔਰਤਾਂ ਅਤੇ ਇਕ ਪੁਰਸ਼ ਸਮੇਤ 4 ਲੋਕਾਂ ਨੂੰ ਪਾਣੀ ਵਿਚੋਂ ਬਾਹਰ ਕੱਢਿਆ ਗਿਆ ਸੀ ਅਤੇ ਮੌਕੇ ’ਤੇ ਹੀ ਸੀ. ਪੀ. ਆਰ. ਵੀ ਦਿੱਤਾ ਗਿਆ ਸੀ। ਬਾਅਦ ’ਚ 3 ਲੋਕਾਂ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਹੈ।

ਇਨ੍ਹਾਂ ਵਿਚੋਂ ਇਕ ਦੀ ਪਛਾਣ ਰੀਮਾ ਸੋਂਧੀ ਵਾਸੀ ਫਗਵਾੜਾ ਵਜੋਂ ਹੋਈ ਹੈ। ਪਰਿਵਾਰ ਦੇ ਇਕ ਹੋਰ ਮੈਂਬਰ, ਜਿਸ ਦੀ ਹਾਲਤ ਗੰਭੀਰ ਸੀ, ਨੂੰ ਹੈਲੀਕਾਪਟਰ ਰਾਹੀਂ ਅਲਫਰੈੱਡ ਹਸਪਤਾਲ ਲਿਜਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਕਰੀਬ 11 ਦਿਨ ਪਹਿਲਾਂ ਫੋਰੇਸਟ ਕੇਵਸ ਤੋਂ ਕਰੀਬ 2 ਕਿਲੋਮੀਟਰ ਉੱਤਰ-ਪੂਰਬ ’ਚ ਸਰਫ ਬੀਚ ਦੀ ਬਸਤੀ ਨੇੜੇ ਇਕ ਵਿਅਕਤੀ ਡੁੱਬ ਗਿਆ ਸੀ।

LEAVE A REPLY

Please enter your comment!
Please enter your name here