ਰਾਘਵ ਚੱਢਾ ਨੂੰ ਆਮ ਆਦਮੀ ਪਾਰਟੀ ਨੇ ਨਵੀਂ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਨੂੰ ਰਾਜ ਸਭਾ ਵਿਚ ‘ਆਪ’ ਨੇਤਾ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਾਂਸਦ ਸੰਜੇ ਰਾਜ ਸਭਾ ਵਿਚ ਪਾਰਟੀ ਦੇ ਨੇਤਾ ਸਨ ਪਰ ਸ਼ਰਾਬ ਘਪਲੇ ਵਿਚ ਈਡੀ ਦੀ ਚਾਰਜਸ਼ੀਟ ਵਿਚ ਨਾਂ ਆਉਣ ਦੇ ਬਾਅਦ ਤੋਂ ਉਹ ਜੇਲ੍ਹ ਵਿਚ ਹਨ।
ਇਸੇ ਵਜ੍ਹਾ ਨਾਲ ਰਾਘਵ ਚੱਢਾ ਨੂੰ ਰਾਜ ਸਭਾ ਵਿਚ ਪਾਰਟੀ ਦਾ ਨੇਤਾ ਬਣਾਇਆ ਗਿਆ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਵਿਚ 10 ਸਾਂਸਦ ਹਨ ਪਰ ਰਾਘਵ ਚੱਢਾ ਉਚ ਸਦਨ ਦੇ ਸਭ ਤੋਂ ਯੁਵਾ ਮੈਂਬਰਾਂ ਵਿਚੋਂ ਇਕ ਹਨ।
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਸੰਜੇ ਸਿੰਘ ਦੀ ਗੈਰ-ਹਾਜ਼ਰੀ ਵਿਚ ਕੇਜਰੀਵਾਲ ਨੇ ਰਾਘਵ ਚੱਢਾ ਨੂੰ ਪਾਰਟੀ ਦਾ ਨੇਤਾ ਨਿਯੁਕਤ ਕੀਤਾ ਹੈ। ਦੂਜੇ ਪਾਸੇ ਰਾਘਵ ਚੱਢਾ ਅਜਿਹੇ ਨੇਤਾ ਹ ਨਜੋ ਰਾਜ ਸਭਾ ਵਿਚ ਪਾਰਟੀ ਦੀ ਗੱਲ ਨੂੰ ਬਹੁਤ ਮਜ਼ਬੂਤੀ ਨਾਲ ਰੱਖਦੇ ਹਨ। ਰਾਜ ਸਭਾ ਵਿਚ ਗਿਣਤੀ ਦੇ ਆਧਾਰ ‘ਤੇ ਆਪ ਪਾਰਟੀ ਰਾਜ ਸਭਾ ਵਿਚ ਭਾਜਪਾ, ਕਾਂਗਰਸ, ਤ੍ਰਿਣਮੂਲ ਕਾਂਗਰਸ ਦੇ ਬਾਅਦ ਚੌਥੀ ਵੱਡੀ ਪਾਰਟੀ ਹੈ। ਇਨ੍ਹਾਂ ਵਿਚ ਸਭ ਤੋਂ ਵੱਧ ਪੰਜਾਬ ਤੋਂ 7 ਸਾਂਸਦ ਹਨ, ਦਿੱਲੀ ਤੋਂ 3 ਸਾਂਸਦ। ਰਾਘਵ ਚੱਢਾ ਪੰਜਾਬ ਤੋਂ ਰਾਜ ਸਭਾ ਦੇ ਸਾਂਸਦ ਹਨ।
ਦੱਸ ਦੇਈਏ ਕਿ 11 ਅਗਸਤ 2023 ਨੂੰ ਰਾਘਵ ਚੱਢਾ ਨੂੰ ਰਾਜ ਸਭਾ ਤੋਂ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਫੈਸਲੇ ਨੂੰ ਚੱਢਾ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ ਜਿਸ ਦੇ ਬਾਅਦ ਸੁਪਰੀਮ ਕੋਰਟ ਨੇ ਜਗਦੀਪ ਧਨਖੜ ਨਾਲ ਮਿਲ ਕੇ ਦਰਖਾਸਤ ਕਰਨ ਦੀ ਗੱਲ ਕੀਤੀ ਤੇ ਫਿਰ 115 ਦਿਨਾਂ ਬਾਅਦ ਚੱਢਾ ਦੀ ਮੁਅੱਤਲੀ ਵਾਪਸ ਹੋਈ।