ਤੁਰਕੀ ‘ਚ ਆਊਟਸਟੈਂਡਿੰਗ ਡਿਪਲੋਮੈਟਸ ਐਵਾਰਡ ਜਿੱਤਣ ਵਾਲੀ ਮੋਗਾ ਦੀ ਇੰਦਰਪ੍ਰੀਤ ਕੌਰ ਸਿੱਧੂ ਦੀ ਸ਼ੱਕੀ ਹਲਾਤਾਂ ‘ਚ ਮੌਤ ਹੋ ਗਈ ਹੈ। ਆਪਣੀ ਮਿਹਨਤ ਅਤੇ ਲਗਨ ਨਾਲ ਭਾਰਤ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਵਾਲਾ ਇਹ ਚਿਰਾਗ ਹੁਣ ਸਦਾ ਲਈ ਬੁਝ ਗਿਆ ਹੈ। ਦਰਅਸਲ ਬੀਤੀ ਰਾਤ ਮੋਗਾ ਦੀ 18 ਸਾਲਾ ਇੰਦਰਪ੍ਰੀਤ ਕੌਰ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਸ ਦਾ ਦਿਹਾਂਤ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਇੰਦਰਪ੍ਰੀਤ ਦਾ ਬਲੱਡ ਪ੍ਰੈਸ਼ਰ ਵਧਿਆ ਸੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਆਪਣੀ ਹੋਣਹਾਰ ਧੀ ਦੀ ਮੌਤ ਤੋਂ ਬਾਅਦ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਉਹਨਾ ਦੇ ਨਾਲ ਨਾਲ ਸਥਾਨਕ ਵਾਸੀਆਂ ਵਿੱਚ ਵੀ ਸੋਗ ਦੀ ਲਹਿਰ ਹੈ। ਇੰਦਰਪ੍ਰੀਤ ਕੌਰ ਸਿੱਧੂ ਮੋਗਾ ਦੀ ਰਹਿਣਾ ਵਾਲੀ ਸੀ। ਉਸ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਦੀ ਖਬਰ ਆਈ ਹੈ। ਉਹ ਔਰਤਾਂ ਦੇ ਹੱਕਾਂ ਲਈ ਲਗਾਤਾਰ ਆਵਾਜ਼ ਚੁੱਕਦੀ ਰਹੀ ਹੈ। ਉਹ ਸੋਸ਼ਲ ਮੀਡੀਆ ਉਤੇ ਕਾਫੀ ਸਰਗਰਮ ਸੀ।
ਦੱਸਣਯੋਗ ਹੈ ਕਿ 62 ਦੇਸ਼ਾਂ ਦੇ 117 ਨੁਮਾਇੰਦਿਆਂ ਵਿੱਚੋਂ ਪੰਜਾਬਣ ਧੀ ਇੰਦਰਪ੍ਰੀਤ ਕੌਰ ਸਿੰਧੂ ਨੇ ਭਾਰਤ ਦਾ ਨਾਂ ਰੋਸ਼ਨ ਕੀਤਾ। ਮੋਗਾ ਜ਼ਿਲ੍ਹੇ ਦੀ ਇਸ ਧੀ ਨੇ ਬਹੁਤ ਹੀ ਤਰਕ ਨਾਲ ਆਪਣੇ ਵਿਸ਼ੇ ਨੂੰ ਜੱਜਾਂ ਦੇ ਸਾਹਮਣੇ ਪੇਸ਼ ਕੀਤਾ, ਜਿਸ ਤੋਂ ਪ੍ਰਭਾਵਿਤ ਹੋ ਕੇ ਸੰਸਥਾ ਵੱਲੋਂ ਇੰਦਰਪ੍ਰਰੀਤ ਸਿੱਧੂ ਨੂੰ ਸਭ ਤੋਂ ਬੈਸਟ ਐਵਾਰਡ ਯਾਨੀ ਆਊਟ ਸਟੈਂਡਿੰਗ ਡਿਪੋਮੈਟਿਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜਿਸ ਤੋਂ ਬਾਅਦ ਉਸ ਦਾ ਪਰਿਵਾਰ ਦੇ ਨਾਲ ਨਾਲ ਪ੍ਰਸ਼ਾਸਨ ਨੇ ਵੀ ਨਿੱਘਾ ਸਵਾਗਤ ਕੀਤਾ ਸੀ।
ਇਹ ਵੀ ਪੜ੍ਹੋ : ਭੁੱਕੀ ਦੀ ਤਸਕਰੀ ਕਰਨ ਵਾਲੀ ਮਹਿਲਾ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਇੰਦਰਪ੍ਰਰੀਤ ਕੌਰ ਨੂੰ ਸਭ ਤੋਂ ਘੱਟ ਉਮਰ 18 ਸਾਲ ਵਿਚ ਸੰਸਾਰ ਪੱਧਰ ‘ਤੇ ਔਰਤਾਂ ਦੇ ਹੱਕ ਵਿਚ ਆਵਾਜ਼ ਚੁੱਕਣ ਵਾਲੀ ਪਹਿਲੀ ਭਾਰਤੀ ਲੜਕੀ ਹੋਣ ਦਾ ਮਾਣ ਪ੍ਰਾਪਤ ਹੋਇਆ ਸੀ। ਪਰ ਅੱਜ ਛੋਟੀ ਜਿਹੀ ਉਮਰ ਵਿੱਚ ਹੀ ਉਸ ਦਾ ਸੰਸਾਰ ਤੋਂ ਚਲੇ ਜਾਣਾ ਮਾਪਿਆਂ ਲਈ ਤਾਂ ਘਾਟਾ ਹੈ ਹੀ ਨਾਲ ਹੀ ਉਸ ਦੇ ਆਪਣੇ ਚਾਅ ਵੀ ਅਧੂਰੇ ਰਹਿ ਗਏ ਜੋ ਉਸ ਨੇ ਆਪਣੀ ਜ਼ਿੰਦਗੀ ਵਿੱਚ ਪੂਰੇ ਕਰਨੇ ਸਨ।