ਅੰਮ੍ਰਿਤਸਰ ‘ਚ BSF ਤੇ ਪੰਜਾਬ ਪੁਲਿਸ ਨੇ ਸਾਂਝੇ ਤੌਰ ‘ਤੇ ਸਰਚ ਮੁਹਿੰਮ ਦੌਰਾਨ ਡ੍ਰੋਨ ਕੀਤਾ ਬਰਾਮਦ

0
5

ਅੰਮ੍ਰਿਤਸਰ ਵਿਚ BSF ਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ ‘ਤੇ ਸਰਚ ਮੁਹਿੰਮ ਦੌਰਾਨ ਡ੍ਰੋਨ ਬਰਾਮਦ ਹੋਇਆ ਹੈ। BSF ਤੇ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਪਿੰਡ ਭਰੋਪਾਲ ਦੇ ਬਾਹਰੀ ਇਲਾਕੇ ਵਿਚ ਸਰਚ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਦੌਰਾਨ ਖੇਤਾਂ ਤੋਂ ਛੋਟਾ ਡ੍ਰੋਨ ਬਰਾਮਦ ਕੀਤਾ ਗਿਆ। ਬਰਾਮਦ ਡ੍ਰੋਨ ਇਕ ਕਵਾਡਕਾਪਟਰ (ਮਾਡਲ ਡੀਜੇਆਈ ਮਵਿਕ 3 ਕਲਾਸਿਕ, ਚੀਨ ਦਾ ਬਣਿਆ) ਹੈ।

ਦੱਸ ਦੇਈਏ ਕਿ 5 ਦਿਨ ਪਹਿਲਾਂ ਵੀ ਪੰਜਾਬ ਦੇ ਹੀ ਫਾਜ਼ਿਲਕਾ ਵਿਚ ਸਰਹੱਦ ਨੇੜੇ ਇਕ ਡ੍ਰੋਨ ਦੀ ਹਲਚਲ ਦਿਖਾਈ ਦਿੱਤੀ ਜਿਸ ‘ਤੇ ਬੀਐੱਸਐੱਫ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਸੀ।

LEAVE A REPLY

Please enter your comment!
Please enter your name here