ਅੰਮ੍ਰਿਤਸਰ ਪਿੰਡ ਚੱਕ ਦੇ ਗਿਆਰਵੀਂ ਸ਼੍ਰੇਣੀ ਦੇ ਵਿਦਿਆਰਥੀ ਦੀ ਸੜਕ ਹਾਦਸੇ ‘ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਚੌਕੀ ਖਾਸਾ ਦੇ ਇੰਚਾਰਜ ਸਾਹਿਬ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਵਿਦਿਆਰਥੀ ਦਾ ਨਾਂ ਮਹਾਵੀਰ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਪਿੰਡ ਚੱਕ ਮੁਕੰਦ ਦਾ ਰਹਿਣ ਵਾਲਾ ਸੀ।
ਸਵੇਰੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਸਾ ਬਜ਼ਾਰ ਵਿਖੇ ਪੜ੍ਹਣ ਲਈ ਜਾ ਰਿਹਾ ਸੀ। ਉਹ ਗਿਆਰਵੀਂ ਸ਼੍ਰੇਣੀ ਦਾ ਵਿਦਿਆਰਥੀ ਸੀ। ਪਿੰਡ ਚੱਕ ਦੇ ਕਰੀਬ ਚੱਲਦੇ ਟਰੱਕ ਨਾਲ ਹਾਦਸਾਗ੍ਰਸਤ ਹੋਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।