ਅਮਰੀਕਾ ਦੇ ਟੈਕਸਾਸ ‘ਚ ਹਰਿਆਣਾ ਦੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

0
61

ਬੀਤੇ ਦਿਨੀਂ ਅਮਰੀਕਾ ਦੇ ਟੈਕਸਾਸ ਵਿਚ ਕਰਨਾਲ ਦੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਨੌਜਵਾਨ ਡੇਢ ਸਾਲ ਪਹਿਲਾਂ ਵਰਕ ਪਰਮਿਟ ‘ਤੇ ਵਿਦੇਸ਼ ਗਿਆ ਸੀ। ਹੁਣ ਨਵੇਂ ਸਾਲ ‘ਤੇ ਕੰਪਨੀ ਦਾ ਡਾਇਰੈਕਟਰ ਬਣਨ ਵਾਲਾ ਸੀ। ਮੌਜੂਦਾ ਸਮੇਂ ਉਹ ਕੰਪਨੀ ਵਿਚ ਮੈਨੇਜਰ ਦੇ ਅਹੁਦੇ ‘ਤੇ ਤਾਇਨਾਤ ਸੀ।

ਮ੍ਰਿਤਕ ਦੀ ਪਛਾਣ ਨਿਤਿਨ ਮਿੱਤਰ (30) ਵਾਸੀ ਪਿੰਡ ਕੋਹੜ ਵਜੋਂ ਹੋਈ ਹੈ। ਪੁੱਤਰ ਦੀ ਮੌਤ ਦੀ ਸੂਚਨਾ ਦੇ ਬਾਅਦ ਮਾਤਾ-ਪਿਤਾ ਸਣੇ ਪੂਰੇ ਪਿੰਡ ਵਿਚ ਮਾਤਮ ਛਾ ਗਿਆ। ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਅਸ਼ੋਕ ਮਿੱਤਲ ਨੇ ਕਿਹਾ ਕਿ ਨਿਤਿਨ ਉਸ ਦਾ ਭਤੀਜਾ ਸੀ। ਉਹ ਡੇਢ ਸਾਲ ਪਹਿਲਾਂ ਹੀ ਵਰਕ ਪਰਮਿਟ ‘ਤੇ ਗਿਆ ਸੀ। ਐਤਵਾਰ ਸਵੇਰੇ ਲਗਭਗ 6 ਵਜੇ ਅਮਰੀਕਾ ਤੋਂ ਫੋਨ ਆਇਆ ਕਿ ਨਿਤਿਨ ਦੀ ਗੱਡੀ ਟੈਕਸਾਸ ਸ਼ਹਿਰ ਵਿਚ ਦਰੱਖਤ ਨਾਲ ਟਕਰਾਉਣ ਦੇ ਬਾਅਦ ਪਲਟ ਗਈ ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮ੍ਰਿਤਕ ਦੇ ਪਿਤਾ ਵਿਜੇ ਨੇ ਦੱਸਿਆ ਕਿ ਨਿਤਿਨ ਪੜ੍ਹਾਈ ਵਿਚ ਕਾਫੀ ਹੁਸ਼ਿਆਰ ਸੀ। ਆਪਣੀ ਪੜ੍ਹਾਈ ਪੂਰੀ ਕਰਨ ਦੇ ਬਾਅਦ ਉਸ ਨੇ ਇਕ ਕੰਪਨੀ ਵਿਚ ਨੌਕਰੀ ਕੀਤੀ ਜਿਸ ਦੇਬਾਅਦ ਉਹ ਵਰਕ ਪਰਮਿਟ ‘ਤੇ ਅਮਰੀਕਾ ਵਿਚ ਗਿਆ। ਉਥੇ ਵਾਕੋ ਫੂਟ ਮਾਰਟ ਕੰਪਨੀ ਵਿਚ ਮੈਨੇਜਰ ਦੇ ਅਹੁਦੇ ‘ਤੇ ਕੰਮ ਕਰ ਰਿਹਾ ਸੀ। ਵਿਜੇ ਨੇ ਦੱਸਿਆ ਕਿ ਕੱਲ੍ਹ ਹੀ ਪੁੱਤਰ ਨਾਲ ਗੱਲ ਹੋਈ ਸੀ। ਉਦੋਂ ਉਸ ਨੇ ਕਿਹਾ ਸੀ ਕਿ ਨਵੇਂ ਸਾਲ ‘ਤੇ ਕੰਪਨੀ ਉਸ ਨੂੰ ਪ੍ਰਮੋਟ ਕਰਕੇ ਡਾਇਰੈਕਟਰ ਬਣਾਉਣ ਵਾਲੀ ਹੈ।

ਨਿਤਿਨ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਨਿਤਿਨ ਅਮਰੀਕਾ ਵਿਚ ਸਵੇਰੇ 11 ਵਜੇ ਘਰ ਤੋਂ ਕੰਪਨੀ ਜਾਣ ਲਈ ਆਪਣੀ ਗੱਡੀ ਤੋਂ ਨਿਕਲਿਆ ਸੀ ਜਿਸ ਦੇ ਬਾਅਦ ਉਸ ਨੇ ਰਸਤੇ ਤੋਂ ਆਪਣੇ ਦੋਸਤ ਨੂੰ ਚੁੱਕਿਆ ਤੇ ਉਸ ਨੂੰ ਰਸਤੇ ਵਿਚ ਛੱਡਣ ਦੇ ਬਾਅਦ ਜਦੋਂ ਕੰਪਨੀ ਵੱਲ ਜਾ ਰਿਹਾ ਸੀ ਤਾਂ ਦੁਪਹਿਰ 2 ਵਜੇ ਉਸ ਦੀ ਗੱਡੀ ਦਰੱਖਤ ਨਾਲ ਟਕਰਾ ਗਈ।

ਇਹ ਵੀ ਪੜ੍ਹੋ : ਪੰਜਾਬ ਸਮੇਤ ਪੂਰਾ ਉੱਤਰੀ ਭਾਰਤ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਦੀ ਲਪੇਟ ‘ਚ

ਵਿਜੇ ਮਿੱਤਲ ਦੇ 3 ਬੱਚੇ ਹਨ। ਸਭ ਤੋਂ ਵੱਡਾ ਪੁੱਤਰ ਨਿਤਿਨ ਸੀ। ਉਸ ਦੇ ਬਾਅਦ ਇਕ ਧੀ ਹੈ ਜਿਸ ਦਾ ਵਿਆਹ ਹੋ ਚੁੱਕਾ ਹੈ ਤੇ ਛੋਟਾ ਪੁੱਤਰ ਦੀਪਕ ਹੈ, ਜੋ ਅਜੇ ਪੜ੍ਹਾਈ ਕਰ ਰਿਹਾ ਹੈ। ਨਿਤਿਨ ਦੇ ਮੌਤ ਦੀ ਸੂਚਨਾ ਦੇ ਬਾਅਦ ਘਰ ‘ਤੇ ਰਿਸ਼ਤੇਦਾਰਾਂ ਵਿਚ ਮਾਤਮ ਛਾ ਗਿਆ ਹੈ। ਉਹ ਸਰਕਾਰ ਤੇ ਪ੍ਰਸ਼ਾਸਨ ਤੋਂ ਗੁਹਾਰ ਲਗਾ ਰਹੇ ਹਨ ਕਿ ਨਿਤਿਨ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਭਾਰਤ ਲਿਆਂਦੀ ਜਾਵੇ ਤਾਂ ਜੋ ਆਪਣੇ ਰੀਤੀ-ਰਿਵਾਜਾਂ ਮੁਤਾਬਕ ਉਸ ਦਾ ਅੰਤਿਮ ਸਸਕਾਰ ਕਰ ਸਕਣ।

LEAVE A REPLY

Please enter your comment!
Please enter your name here