ਅਮਰੀਕਾ ‘ਚ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅਮਰੀਕਾ ਵਿੱਚ ਗਨ ਕਲਚਰ ਕਾਰਨ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਗੋਲੀਬਾਰੀ ਦਾ ਤਾਜ਼ਾ ਮਾਮਲਾ ਇੰਡੀਆਨਾ ਦੇ ਮਾਲ ਦਾ ਹੈ। ਸੀਐਨਐਨ(CNN ) ਦੀ ਇੱਕ ਰਿਪੋਰਟ ਦੇ ਅਨੁਸਾਰ, ਇੰਡੀਆਨਾ ਦੇ ਮਾਲ(Greenwood Park Mall ) ਵਿੱਚ ਐਤਵਾਰ ਸ਼ਾਮ ਨੂੰ ਇੱਕ ਸਮੂਹਿਕ ਗੋਲੀਬਾਰੀ ਵਿੱਚ ਘੱਟੋ ਘੱਟ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਵਿੱਚ ਇੱਕ ਬੰਦੂਕਧਾਰੀ ਸ਼ੱਕੀ ਵੀ ਸ਼ਾਮਲ ਹੈ। ਗੋਲੀਬਾਰੀ ‘ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਗ੍ਰੀਨਵੁੱਡ ਦੇ ਮੇਅਰ ਮਾਰਕ ਮਾਇਰਸ ਮੁਤਾਬਕ ਮ੍ਰਿਤਕਾਂ ‘ਚ ਸ਼ੱਕੀ ਸ਼ੂਟਰ ਵੀ ਸ਼ਾਮਲ ਸੀ। ਮੁਕਾਬਲੇ ਦੌਰਾਨ ਬੰਦੂਕਧਾਰੀ ਨੂੰ ਗੋਲੀ ਮਾਰ ਦਿੱਤੀ ਗਈ। ਮੇਅਰ ਮਾਰਕ ਮਾਇਰਸ ਨੇ ਟਵੀਟ ਕੀਤਾ, ‘ਇਹ ਦੁਖਾਂਤ ਸਾਡੇ ਭਾਈਚਾਰੇ ਨੂੰ ਡੂੰਘਾ ਦੁੱਖ ਪਹੁੰਚਾਉਂਦਾ ਹੈ। ਕਿਰਪਾ ਕਰਕੇ ਪੀੜਤਾਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਅਰਦਾਸ ਕਰੋ।
ਗ੍ਰੀਨਵੁੱਡ ਪੁਲਿਸ ਵਿਭਾਗ ਦੇ ਮੁਖੀ ਜਿਮ ਇਸਨ ਨੇ ਕਿਹਾ ਕਿ ‘ਇੱਕ ਵਿਅਕਤੀ ਰਾਈਫਲ ਅਤੇ ਗੋਲਾ ਬਾਰੂਦ ਲੈ ਕੇ ਗ੍ਰੀਨਵੁੱਡ ਪਾਰਕ ਮਾਲ ਵਿੱਚ ਦਾਖਲ ਹੋਇਆ। ਉਸ ਨੇ ਫੂਡ ਕੋਰਟ ਵਿੱਚ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਬੰਦੂਕਧਾਰੀ ਨੂੰ ਇੱਕ ਹਥਿਆਰਬੰਦ ਨਾਗਰਿਕ ਨੇ ਮਾਰਿਆ ਹੈ। ਕੁਲ ਮਿਲਾ ਕੇ ਚਾਰ ਲੋਕ ਮਾਰੇ ਗਏ ਅਤੇ ਦੋ ਜ਼ਖਮੀ ਹੋਏ, ਅਧਿਕਾਰੀਆਂ ਨੇ ਹੋਰ ਪੀੜਤਾਂ ਲਈ ਪੂਰੇ ਮਾਲ ਵਿੱਚ ਤਲਾਸ਼ੀ ਮੁਹਿੰਮ ਚਲਾਈ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਗੋਲੀਬਾਰੀ ਫੂਡ ਕੋਰਟ ਵਿੱਚ ਹੀ ਹੋਈ ਸੀ।‘