ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮੰਤਰੀ ਅਮਨ ਅਰੋੜਾ ਨੂੰ 2 ਸਾਲ ਦੀ ਸਜ਼ਾ ਹੋ ਗਈ ਹੈ। ਸੁਨਾਮ ਅਦਾਲਤ ਵਲੋਂ ਅਮਨ ਅਰੋੜਾ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਅਦਾਲਤ ਵਲੋਂ ਅੱਜ 15 ਸਾਲ ਪੁਰਾਣੇ ਮਾਮਲੇ ‘ਚ ਸਜ਼ਾ ਸੁਣਾਈ ਹੈ। ਅਮਨ ਅਰੋੜਾ ‘ਤੇ 2008 ‘ਚ ਉਨ੍ਹਾਂ ਦੇ ਜੀਜਾ ਰਜਿੰਦਰ ਜਿੰਪਾ ਵਲੋਂ ਕੇਸ ਦਾਇਰ ਕੀਤਾ ਗਿਆ ਸੀ। ਇਸ ਮਾਮਲੇ ‘ਚ ਅਮਨ ਅਰੋੜਾ ਸਮੇਤ 8 ਹੋਰ ਲੋਕਾਂ ਦੇ ਨਾਂ ਵੀ ਸ਼ਾਮਿਲ ਹਨ। ਇਸ ਪਰਿਵਾਰਿਕ ਝਗੜੇ ਦੇ ਮਾਮਲੇ ‘ਚ ਹੀ ਅਦਾਲਤ ਵਲੋਂ ਅਮਨ ਅਰੋੜਾ ਨੂੰ ਸਜ਼ਾ ਸੁਣਾਈ ਗਈ ਹੈ।