ਅਦਾਕਾਰਾ ਪੂਨਮ ਪਾਂਡੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਦਾਕਾਰਾ ਦੀ ਮੌ.ਤ ਦੀ ਖ਼ਬਰ ਸਾਹਮਣੇ ਆਈ ਸੀ ਪਰ ਹੁਣ ਪੂਨਮ ਪਾਂਡੇ ਨੇ ਖੁਦ ਇੱਕ ਵੀਡੀਓ ਰਾਹੀਂ ਆਪਣੇ ਜ਼ਿੰਦਾ ਹੋਣ ਦੀ ਗੱਲ ਕਹੀ ਹੈ। ਪੂਨਮ ਨੇ ਦੱਸਿਆ ਕਿ ਉਹ ਜ਼ਿੰਦਾ ਤੇ ਬਿਲਕੁਲ ਠੀਕ ਹੈ।
ਪੂਨਮ ਨੇ ਵੀਡੀਓ ਸਾਂਝੀ ਕਰ ਲਿਖਿਆ, ‘‘ਮੈਂ ਤੁਹਾਡੇ ਸਾਰਿਆਂ ਨਾਲ ਕੁਝ ਮਹੱਤਵਪੂਰਨ ਸਾਂਝਾ ਕਰਨਾ ਚਾਹੁੰਦੀ ਹਾਂ। ਮੈਂ ਇਥੇ ਹਾਂ, ਜ਼ਿੰਦਾ ਹਾਂ। ਮੇਰਾ ਮਕਸਦ ਸਰਵਾਈਕਲ ਕੈਂਸਰ ਬਾਰੇ ਜਾਗਰੂਕ ਕਰਨ ਦਾ ਸੀ ਪਰ ਦੁਖਦਾਈ ਤੌਰ ’ਤੇ ਸਰਵਾਈਕਲ ਕੈਂਸਰ ਨੇ ਹਜ਼ਾਰਾਂ ਔਰਤਾਂ ਦੀਆਂ ਜਾਨਾਂ ਲਈਆਂ ਹਨ ਜੋ ਇਸ ਬੀਮਾਰੀ ਨਾਲ ਨਜਿੱਠਣ ਦੇ ਤਰੀਕੇ ਬਾਰੇ ਗਿਆਨ ਦੀ ਘਾਟ ਕਾਰਨ ਪੈਦਾ ਹੋਈਆਂ ਹਨ। ਕੁਝ ਹੋਰ ਕੈਂਸਰਾਂ ਦੇ ਉਲਟ, ਸਰਵਾਈਕਲ ਕੈਂਸਰ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ।
HPV ਵੈਕਸੀਨ ਤੇ ਸ਼ੁਰੂਆਤੀ ਖੋਜਾਂ ਟੈਸਟਾਂ ’ਚ ਹਨ। ਸਾਡੇ ਕੋਲ ਇਹ ਯਕੀਨੀ ਬਣਾਉਣ ਦੇ ਸਾਧਨ ਹਨ ਕਿ ਕੋਈ ਵੀ ਇਸ ਬੀਮਾਰੀ ਨਾਲ ਆਪਣੀ ਜਾਨ ਨਾ ਗੁਆਏ। ਆਓ ਇਕ-ਦੂਜੇ ਨੂੰ ਆਲੋਚਨਾਤਮਕ ਜਾਗਰੂਕਤਾ ਨਾਲ ਸਸ਼ਕਤ ਕਰੀਏ ਤੇ ਇਹ ਯਕੀਨੀ ਬਣਾਈਏ ਕਿ ਹਰ ਔਰਤ ਨੂੰ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਸੂਚਿਤ ਕੀਤਾ ਜਾਵੇ।’’
ਦੱਸ ਦੇਈਏ ਕਿ 2 ਫਰਵਰੀ ਨੂੰ ਪੂਨਮ ਦੇ ਹੀ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਪੋਸਟ ਸਾਂਝੀ ਕੀਤੀ ਗਈ ਸੀ, ਜਿਸ ’ਚ ਲਿਖਿਆ ਗਿਆ ਸੀ ਕਿ ਪੂਨਮ ਦੀ ਮੌਤ ਸਰਵਾਈਕਲ ਕੈਂਸਰ ਨਾਲ ਹੋਈ ਹੈ। ਇਸ ਖ਼ਬਰ ਤੋਂ ਬਾਅਦ ਬਾਲੀਵੁੱਡ ਤੇ ਟੀ. ਵੀ. ਇੰਡਸਟਰੀ ’ਚ ਸੋਗ ਦੀ ਲਹਿਰ ਚੱਲ ਪਈ ਤੇ ਹਰ ਕੋਈ ਉਸ ਦੇ ਅਚਾਨਕ ਦਿਹਾਂਤ ’ਤੇ ਦੁੱਖ ਪ੍ਰਗਟਾ ਰਿਹਾ ਸੀ ਪਰ ਪੂਨਮ ਦੇ ਜ਼ਿੰਦਾ ਹੋਣ ਦੀ ਖ਼ਬਰ ਨਾਲ ਲੋਕਾਂ ਨੂੰ ਹੈਰਾਨੀ ਜ਼ਰੂਰ ਹੋਈ ਹੈ।