ਅਦਰਕ ਦਾ ਰਸ ਸਿਹਤ ਲਈ ਹੁੰਦਾ ਹੈ ਫਾਇਦੇਮੰਦ, ਇਸਦੇ ਸੇਵਨ ਨਾਲ ਕਈ ਬਿਮਾਰੀਆਂ ਤੋਂ ਮਿਲਦੀ ਹੈ ਰਾਹਤ

0
303

ਅਦਰਕ ਦੀ ਵਰਤੋਂ ਅਸੀਂ ਸਾਰੇ ਲੋਕ ਸਬਜ਼ੀ ਬਣਾਉਣ ਵਿੱਚ ਜ਼ਰੂਰ ਕਰਦੇ ਹਾਂ। ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜੋ ਅਦਰਕ ਵਾਲੀ ਚਾਹ ਪੀਣ ਦੇ ਚਾਹਵਾਨ ਹਨ। ਇਸ ਤੋਂ ਇਲਾਵਾ ਮੌਸਮ ਦੇ ਬਦਲਣ ਕਾਰਨ ਹੋਣ ਵਾਲੇ ਜ਼ੁਕਾਮ ਅਤੇ ਖੰਘ ਦਾ ਇਲਾਜ ਅਦਰਕ ਹੀ ਹੈ। ਅਦਰਕ ਦਾ ਸੇਵਨ ਸਾਡੀ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ। ਅਦਰਕ ਦਾ ਰਸ ਪੀਣ ਨਾਲ ਸਰੀਰ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਅਦਰਕ ਦੇ ਰਸ ਦੀ ਵਰਤੋਂ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ…

ਸਿਰ ਦਰਦ ਤੋਂ ਰਾਹਤ
ਅਦਰਕ ਦਾ ਰਸ ਪੀਣ ਨਾਲ ਬਲੱਡ ਸਰਕੁਲੇਸ਼ਨ ਸਹੀ ਰਹਿੰਦਾ ਹੈ ਅਤੇ ਮਸਲਸ ਵਿਚ ਹੋਣ ਵਾਲੇ ਦਰਦ ਤੋਂ ਰਾਹਤ ਮਿਲਦੀ ਹੈ। ਨਾਲ ਹੀ ਸਿਰ ਦਰਦ ਵਿਚ ਵੀ ਇਹ ਬਹੁਤ ਹੀ ਫਾਇਦੇਮੰਦ ਸਾਬਤ ਹੁੰਦਾ ਹੈ।

ਸ਼ੂਗਰ ਨੂੰ ਕੰਟਰੋਲ ਕਰਦਾ ਹੈ
ਅਦਰਕ ਦਾ ਰਸ ਡਾਈਬੀਟੀਜ਼ ਦੇ ਮਰੀਜ਼ਾਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਦੀ ਨਿਯਮਿਤ ਵਰਤੋਂ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਵਿਚ ਰਹਿੰਦਾ ਹੈ। ਇੰਨਾ ਹੀ ਨਹੀਂ ਇਸ ਨਾਲ ਆਮ ਲੋਕਾਂ ਵਿਚ ਡਾਈਬੀਟੀਜ਼ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ।

ਵਾਇਰਲ ਇੰਫੈਕਸ਼ਨ ਤੋਂ ਬਚਾਏ
ਅਦਰਕ ਦਾ ਰਸ ਪੀਣ ਨਾਲ ਸਰੀਰ ’ਚ ਊਰਜਾ ਦਾ ਪੱਧਰ ਵੱਧਣ ਲੱਗ ਜਾਂਦਾ ਹੈ। ਇਸ ਨਾਲ ਸਰਦੀ-ਖੰਘ ਤੋਂ ਇਲਾਵਾ ਵਾਇਰਲ ਇੰਫੈਕਸ਼ਨ ਦਾ ਖਤਰਾ ਕਾਫੀ ਮਾਤਰਾ ਵਿਚ ਘੱਟ ਜਾਂਦਾ ਹੈ।

ਪਾਚਨ ਵਿਚ ਮਦਦਗਾਰ
ਅਦਰਕ ਦਾ ਰਸ ਸਰੀਰ ਵਿਚ ਡਾਈਜੈਸਟਿਵ ਸਿਸਟਮ ਨੂੰ ਵਧਾਉਂਦਾ ਹੈ। ਇਸ ਦੀ ਵਰਤੋਂ ਨਾਲ ਪਾਚਨ ਕਿਰਿਆ ਵਿਚ ਸੁਧਾਰ ਆਉਂਦਾ ਹੈ ਅਤੇ ਖਾਣਾ ਆਸਾਨੀ ਨਾਲ ਪਚ ਜਾਂਦਾ ਹੈ।

ਚਮੜੀ ਸੰਬੰਧੀ ਰੋਗਾਂ ਨੂੰ ਦੂਰ ਰੱਖਦਾ ਹੈ
ਅਦਰਕ ਦਾ ਰਸ ਪੀਣ ਨਾਲ ਖੂਨ ਸਾਫ ਹੁੰਦਾ ਹੈ ਅਤੇ ਚਮੜੀ ਗਲੋਅ ਕਰਦੀ ਹੈ ਇਹ ਪਿੰਪਲਸ ਅਤੇ ਚਮੜੀ ਦੇ ਖਤਰੇ ਨੂੰ ਵੀ ਦੂਰ ਕਰਦਾ ਹੈ।

ਭਾਰ ਕੰਟਰੋਲ ਵਿਚ ਰੱਖਦਾ ਹੈ
ਅਦਰਕ ਦਾ ਰਸ ਪੀਣ ਨਾਲ ਸਰੀਰ ਦਾ ਮੈਟਾਬੋਲੀਜ਼ਮ ਠੀਕ ਰਹਿੰਦਾ ਹੈ ਇਸ ਨੂੰ ਰੋਜ਼ ਪੀਣ ਨਾਲ ਸਰੀਰ ਦਾ ਵਾਧੂ ਫੈਟ ਖਤਮ ਹੋ ਜਾਂਦਾ ਹੈ।

ਕੈਂਸਰ ਤੋਂ ਰੱਖਿਆ
ਅਦਰਕ ਵਿਚ ਕੈਂਸਰ ਨਾਲ ਲੜਣ ਵਾਲੇ ਤੱਤ ਮੋਜੂਦ ਹੁੰਦੇ ਹਨ ਇਸ ਦਾ ਰਸ ਫੇਫੜਿਆਂ, ਪ੍ਰੇਸਟੇਟ, ਓਵੇਰਿਅਨ, ਕੋਲੋਨ, ਬ੍ਰੈਸਟ, ਸਕਿਨ ਆਦਿ ਕੈਂਸਰ ਤੋਂ ਰੱਖਿਆ ਕਰਦਾ ਹੈ।

ਕਫ਼ ਤੋਂ ਮਿਲੇ ਰਾਹਤ
ਜੇਕਰ ਤੁਸੀਂ ਕਫ਼ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਅਦਰਕ ਦੀ ਵਰਤੋਂ ਕਰ ਸਕਦੇ ਹੋ। ਇਕ ਕੱਪ ਪਾਣੀ ਵਿੱਚ ਅਦਰਕ ਦਾ ਇਕ ਛੋਟਾ ਟੁੱਕੜਾ ਪਾ ਕੇ ਉਸ ਨੂੰ 5 ਮਿੰਟਾਂ ਲਈ ਉਬਾਲੋ। ਫਿਰ ਇਸ ਨੂੰ ਠੰਡਾ ਹੋਣ ਤੋਂ ਬਾਅਦ ਪੀ ਲਓ। ਅਜਿਹਾ ਕਰਨ ਨਾਲ ਕਫ਼ ਜਮ੍ਹਾ ਹੋਣ ਤੋਂ ਰਾਹਤ ਮਿਲਦੀ ਹੈ।

LEAVE A REPLY

Please enter your comment!
Please enter your name here