ਰਾਇਲ ਐਨਫੀਲਡ ਹੰਟਰ 350 ਦਾ ਟੀਜ਼ਰ ਹੋਇਆ ਰਿਲੀਜ਼, ਬਹੁਤ ਜਲਦ ਲਾਂਚ ਹੋਵੇਗੀ ਸਭ ਤੋਂ ਸਸਤੀ ਬਾਇਕ

0
120

Royal Enfield ਨੇ ਆਪਣੀ ਆਉਣ ਵਾਲੀ ਬਾਈਕ ਰਾਇਲ ਐਨਫੀਲਡ ਹੰਟਰ 350 (Royal Enfield Hunter 350) ਦਾ ਟੀਜ਼ਰ ਜਾਰੀ ਕੀਤਾ ਹੈ। ਇਸ ਬਾਈਕ ਨੂੰ ਲੈ ਕੇ ਬਜ਼ਾਰ ‘ਚ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਹੈ ਅਤੇ ਲਾਂਚ ਤੋਂ ਪਹਿਲਾਂ ਹੀ ਇਸ ਨੂੰ ਲੈ ਕੇ ਕਾਫੀ ਚਰਚਾ ਹੋ ਚੁੱਕੀ ਹੈ ਅਤੇ ਹੁਣ ਕੰਪਨੀ ਇਸ ਬਾਈਕ ਨੂੰ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਦੱਸ ਦਈਏ ਕਿ ਖਰੀਦਦਾਰਾਂ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ ਅਤੇ ਰਾਇਲ ਐਨਫੀਲਡ ਹੰਟਰ 350 ਨੂੰ 7 ਅਗਸਤ ਨੂੰ ਲਾਂਚ ਕੀਤਾ ਜਾਵੇਗਾ। ਰਾਇਲ ਐਨਫੀਲਡ ਪਹਿਲਾਂ ਹੀ 350cc ਸੈਗਮੈਂਟ ‘ਤੇ ਹਾਵੀ ਹੈ। ਰਾਇਲ ਐਨਫੀਲਡ ਕਲਾਸਿਕ 350 (Royal Enfield Classic 350) ਭਾਰਤ ਵਿੱਚ ਸਭ ਤੋਂ ਮਸ਼ਹੂਰ 350cc ਬਾਈਕ ਹੈ।

ਕੰਪਨੀ ਨੇ ਇਸ ਟੀਜ਼ਰ ਨੂੰ ਟਵਿਸਟ ਦੇ ਨਾਲ ਜਾਰੀ ਕੀਤਾ ਹੈ। ਟੀਜ਼ਰ ‘ਚ ‘ਬੁਲੇਟ ਮੇਰੀ ਜਾਨ’ (Bullet Meri Jaan) ਦਾ ਨਾਅਰਾ ਵੀ ਨਜ਼ਰ ਆ ਰਿਹਾ ਹੈ ਅਤੇ 5 ਅਗਸਤ 2022 ਦੀ ਤਾਰੀਖ ਵੀ ਨਜ਼ਰ ਆ ਰਹੀ ਹੈ। ਸੰਭਵ ਹੈ ਕਿ ਕੰਪਨੀ ਇਸ ਤਰੀਕ ‘ਤੇ ਨਵੀਂ ਬੁਲੇਟ ਪੇਸ਼ ਕਰ ਸਕਦੀ ਹੈ।

ਹੁਣ ਤੱਕ ਸਾਹਮਣੇ ਆਈ ਜਾਣਕਾਰੀ ਮੁਤਾਬਕ ਇਸ ਬਾਈਕ ‘ਚ 349cc ਇੰਜਣ ਦੀ ਵਰਤੋਂ ਕੀਤੀ ਜਾ ਸਕਦੀ ਹੈ। ਬਾਈਕ ਦਾ ਸਿੰਗਲ ਸਿਲੰਡਰ ਇੰਜਣ 20bhp ਦੀ ਪਾਵਰ ਜਨਰੇਟ ਕਰ ਸਕਦਾ ਹੈ।

ਇਹ ਉਹੀ ਮੋਟਰ ਹੈ ਜੋ ਰਾਇਲ ਐਨਫੀਲਡ ਮੀਟੀਅਰ ਵਿੱਚ ਵਰਤੀ ਜਾਂਦੀ ਹੈ ਅਤੇ ਖਾਸ ਗੱਲ ਇਹ ਹੈ ਕਿ ਹੰਟਰ ਕੰਪਨੀ ਦੀ ਸਭ ਤੋਂ ਸਸਤੀ ਅਤੇ ਛੋਟੀ ਬਾਈਕ ਹੋਵੇਗੀ।ਇਸ ਦੀ ਲੰਬਾਈ 2055mm ਹੈ ਜਦਕਿ ਚੌੜਾਈ 800mm ਹੈ। ਬਾਈਕ ਦਾ ਵ੍ਹੀਲਬੇਸ 1370mm ਹੈ ਅਤੇ ਇਸ ਦਾ ਵਜ਼ਨ 360kg ਹੈ। ਬਾਈਕ ਦੀ ਕੀਮਤ ਕਰੀਬ 1.5 ਲੱਖ ਰੁਪਏ ਹੋ ਸਕਦੀ ਹੈ।

LEAVE A REPLY

Please enter your comment!
Please enter your name here