ਮਿਜ਼ੋਰਮ ‘ਚ ਜਹਾਜ਼ ਹੋਇਆ ਹਾਦਸਾਗ੍ਰਸਤ, 6 ਲੋਕ ਹੋਏ ਜ਼ਖਮੀ

0
130

ਮਿਜ਼ੋਰਮ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਇੱਕ ਮਿਲਿਟਰੀ ਜਹਾਜ਼ ਕ੍ਰੈਸ਼ ਹੋ ਗਿਆ ਹੈ। ਜਾਣਕਾਰੀ ਅਨੁਸਾਰ ਮਿਜ਼ੋਰਮ ਦੇ ਲੇਂਗਪੁਈ ‘ਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ।

ਇਸ ਹਾਦਸੇ ‘ਚ 6 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ ਇਹ ਬਰਮਾ ਆਰਮੀ ਦਾ ਜਹਾਜ਼ ਹੈ ਜੋ ਲੇਂਗਪੁਈ ਹਵਾਈ ਅੱਡੇ ‘ਤੇ ਕਰੈਸ਼ ਹੋ ਗਿਆ। ਮਿਆਂਮਾਰ ਦਾ ਇੱਕ ਆਰਮੀ ਦਾ ਜਹਾਜ਼ ਰਨਵੇਅ ਤੋਂ ਫਿਸਲਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ।

ਮੰਨਿਆ ਜਾ ਰਿਹਾ ਹੈ ਕਿ ਦਾ ਟੇਬਲ ਟਾਪ ਰਨਵੇਅ ਇਸ ਹਾਦਸੇ ਦਾ ਕਾਰਨ ਹੈ, ਕਿਉਂਕਿ ਇਹ ਰਨਵੇਅ ਦੇਸ਼ ਦੇ ਸਭ ਤੋਂ ਖਤਰਨਾਕ ਲੈਂਡਿੰਗ ਏਰੀਏ ‘ਚੋਂ ਇੱਕ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਇਹ ਪਲੇਨ ਭਾਰਤ ਤੋਂ ਆਪਣੇ ਸੈਨਿਕਾਂ ਨੂੰ ਲੈਣ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਮਿਆਂਮਾਰ ‘ਚ ਕਿਸੇ ਜਾਤੀ ਵਿਦਰੋਹ ਦੇ ਚੱਲਦਿਆਂ ਇਹ ਸੈਨਿਕ ਮਿਜ਼ੋਰਮ ਆ ਗਏ ਸਨ।

ਦੱਸਿਆ ਜਾ ਰਿਹਾ ਹੈ ਕਿ ਜੋ ਜਹਾਜ਼ ਕ੍ਰੈਸ਼ ਹੋਇਆ ਹੈ ੳੇੁਸ ‘ਚ 14 ਲੋਕ ਸਵਾਰ ਸਨ। ਜਾਣਕਾਰੀ ਅਨੁਸਾਰ ਪਾਇਲਟ ਸਮੇਤ 14 ਲੋਕ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਹਨ।

ਮਿਜ਼ੋਰਮ ਦੇ ਡੀਜੀਪੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਲੇਂਗਪੁਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਅਜੇ ਤੱਕ ਕਿਸੇ ਜਾਨੀ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਹੈ।

LEAVE A REPLY

Please enter your comment!
Please enter your name here