ਬੰਬੀਹਾ ਗਰੁੱਪ ਗੈਂਗਸਟਰ ਦੇ ਦੋ ਦੋਸ਼ੀਆਂ ਨੂੰ ਸੀਆਈਏ ਸਟਾਫ ਦੀ ਪੁਲਿਸ ਵਲੋਂ ਦਿੱਲੀ ਤਿਹਾੜ ਜੇਲ੍ਹ ਤੋਂ ਬਠਿੰਡਾ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ।ਇਸ ਦੌਰਾਨ ਉਨ੍ਹਾਂ ਵਲੋਂ ਬਠਿੰਡਾ ਕੋਰਟ ਵਿੱਚ ਪੇਸ਼ ਕੀਤਾ ਗਿਆ। ਜਿਨ੍ਹਾਂ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਹੋਇਆ ਹੈ।
14 ਮਾਰਚ 2022 ਨੂੰ ਜੋ ਜਲੰਧਰ ਦੇ ਵਿੱਚ ਹੋਏ ਕਬੱਡੀ ਖਿਲਾੜੀ ਸੰਦੀਪ ਨੰਗਲ ਅੰਬੀਆਂ ਦਾ ਦਾ ਕਤਲ ਹੋਇਆ ਸੀ ਇਸ ਮਾਮਲੇ ਵਿੱਚ ਵੀ ਇਹ ਦੋਸ਼ੀ ਸਨ।
ਜਿਨਾਂ ਦੋਸ਼ੀਆਂ ਦੇ ਨਾਮ ਹਰਜੀਤ ਸਿੰਘ ਹੈਰੀ ਮੋੜ ਅਤੇ ਦੂਸਰੇ ਦੋਸ਼ੀ ਦਾ ਨਾਂ ਰਾਜਵਿੰਦਰ ਸਿੰਘ ਉਫ ਛੋਟਾ ਹੈਰੀ ਮੋੜ ਹੈ।
ਬਠਿੰਡਾ ਦੇ ਲਹਿਰਾ ਖਾਨਾ ਵਿਖੇ ਪਿਛਲੇ ਡੇਢ ਸਾਲ ਦੌਰਾਨ ਇੱਕ ਡਬਲ ਮਰਡਰ ਹੋਇਆ ਸੀ ਜੋ ਇਹਨਾਂ ਦੋਸ਼ੀਆਂ ਨੇ ਕੀਤਾ ਸੀ ਅਤੇ ਇਸ ਵਿੱਚ ਇਹ ਦੋਸ਼ੀ ਸਨ। ਇਸ ਤੋਂ ਇਲਾਵਾ ਇਹਨਾਂ ਉੱਤੇ ਹੋਰ ਕਈ ਮਾਮਲੇ ਦਰਜ ਹਨ।