ਬੇਖੌਫ ਹੋਏ ਚੋਰ, ਰਾਤੋ-ਰਾਤ ਕਾਰ ਦੇ ਚਾਰੇ ਟਾਇਰ ਉਤਾਰ ਕੇ ਲੈ ਗਏ

0
127

ਆਏ ਦਿਨ ਲੁੱਟ ਖੁੱਹ ਤੇ ਚੋਰੀ ਦੀਆਂ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ ਹਨ। ਰਾਤ ਸਮੇਂ ਸਰਗਰਮ ਰਹਿਣ ਵਾਲੇ ਚੋਰ ਚੰਡੀਗੜ੍ਹ ਪੁਲਿਸ ਲਈ ਚੁਣੌਤੀ ਬਣੇ ਹੋਏ ਹਨ। ਪਰ ਹਾਈਟੈੱਕ ਪੁਲਿਸ ਉਨ੍ਹਾਂ ਦੇ ਨੈੱਟਵਰਕ ਨੂੰ ਪੂਰੀ ਤਰ੍ਹਾਂ ਨਾਲ ਨਸ਼ਟ ਕਰਨ ਵਿੱਚ ਨਾਕਾਮ ਰਹੀ ਹੈ। ਇਸ ਵਾਰ ਚੋਰਾਂ ਦੇ ਇੱਕ ਅਣਪਛਾਤੇ ਗਿਰੋਹ ਨੇ ਸੈਕਟਰ-23/ਡੀ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ। ਇੱਥੋਂ ਚੋਰ ਮਕਾਨ ਨੰਬਰ-3460 ਦੇ ਬਾਹਰ ਖੜ੍ਹੀ ਹੌਂਡਾ ਵੈਨਿਊ ਕਾਰ (ਪੀਬੀ65ਏਵਾਈ-6005) ਦੇ ਚਾਰੇ ਟਾਇਰ (ਰਿਮ ਸਮੇਤ) ਚੋਰੀ ਕਰ ਕੇ ਲੈ ਗਏ ਪਰ ਚੰਡੀਗੜ੍ਹ ਪੁਲਿਸ ਦੀ ਪੈਟਰੋਲਿੰਗ ਪਾਰਟੀ ਗਸ਼ਤ ਕਰਦੀ ਰਹਿ ਗਈ।

ਘਟਨਾ ਦਾ ਪਤਾ ਅੱਜ 23 ਦਸੰਬਰ ਸਵੇਰੇ ਉਸ ਸਮੇਂ ਲੱਗਾ ਜਦੋਂ ਕਾਰ ਕਲੀਨਰ ਕਾਰ ਧੋਣ ਲਈ ਪਹੁੰਚਿਆ। ਉਸ ਨੇ ਕਾਰ ਨੂੰ ਟਾਇਰਾਂ ‘ਤੇ ਨਹੀਂ, ਸਗੋਂ ਲੱਕੜ ਦੇ ਟੁਕੜਿਆਂ ‘ਤੇ ਖੜ੍ਹੀ ਦੇਖਿਆ। ਫਿਰ ਤੁਰੰਤ ਕਾਰ ਦੇ ਮਾਲਕ ਆਰੀਅਨ ਕਪੂਰ ਨੂੰ ਸੂਚਨਾ ਦਿੱਤੀ। ਆਰਿਅਨ ਕਾਰ ਦੇ ਨੇੜੇ ਪਹੁੰਚਿਆ ਅਤੇ ਆਸਪਾਸ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ।

ਉਸ ਨੇ ਦੱਸਿਆ ਕਿ ਉਸ ਦਾ ਚੰਡੀਗੜ੍ਹ ਦੇ ਸੈਕਟਰ-41 ਵਿੱਚ ਆਈਸ ਕਰੀਮ ਦਾ ਕਾਰੋਬਾਰ ਹੈ। ਉਸ ਨੇ ਦੱਸਿਆ ਕਿ 22 ਦਸੰਬਰ ਦੀ ਰਾਤ ਨੂੰ ਉਹ ਕਾਰ ਪਾਰਕ ਕਰ ਕੇ ਘਰ ਚਲਾ ਗਿਆ ਪਰ ਸਵੇਰੇ ਕਾਰ ਧੋਣ ਆਏ ਨੇਪਾਲੀ ਨੌਜਵਾਨਾਂ ਨੇ ਉਨ੍ਹਾਂ ਨੂੰ ਟਾਇਰ ਚੋਰੀ ਹੋਣ ਦੀ ਸੂਚਨਾ ਦਿੱਤੀ।

ਆਰਿਅਨ ਕਪੂਰ ਨੇ ਦੱਸਿਆ ਕਿ 1-2 ਦਿਨ ਪਹਿਲਾਂ ਉਸ ਦੇ ਗੁਆਂਢੀਆਂ ਦੀ ਕਾਰ ਵਿੱਚੋਂ ਬੈਟਰੀ ਚੋਰੀ ਹੋ ਗਈ ਸੀ। ਇਸ ਤੋਂ ਇਲਾਵਾ ਆਰਿਅਨ ਨੇ ਦੱਸਿਆ ਕਿ ਕਰੀਬ ਦੋ ਦਿਨ ਪਹਿਲਾਂ ਉਸ ਦੇ ਘਰ ਦੇ ਪਿੱਛੇ ਅਣਪਛਾਤੇ ਚੋਰ ਇੱਕ ਔਰਤ ਤੋਂ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ ਸਨ।

LEAVE A REPLY

Please enter your comment!
Please enter your name here