ਬਠਿੰਡਾ ਦੇ ਪਿੰਡ ਕੋਠਾ ਗੁਰੂ ਵਿਚ ਸਵੇਰੇ ਇਕ ਵਿਅਕਤੀ ਬੰਦੂਕ ਲੈ ਕੇ ਇਕ ਮਕਾਨ ਦੀ ਛੱਤ ‘ਤੇ ਚੜ੍ਹ ਗਿਆ ਤੇ ਅੰਨ੍ਹੇਵਾਹ ਫਾਇਰਿੰਗ ਕਰਨ ਲੱਗਾ। ਗੋਲੀ ਲੱਗਣ ਨਾਲ 2 ਲੋਕਾਂ ਦੀ ਮੌਤ ਹੋ ਗਈ । ਇਸ ਦੇ ਬਾਅਦ ਮੁਲਜ਼ਮ ਨੇ ਖੁਦ ਨੂੰ ਗੋਲੀ ਮਾਰ ਕੇ ਖੁਦ.ਕੁਸ਼ੀ ਕਰ ਲਈ।
ਮੁਲਜ਼ਮ ਗੁਰਸ਼ਰਨ ਸਿੰਘ ਪੁੱਤਰ ਲਾਲਾਸਿੰਘ ਸਵੇਰੇ ਇਕ ਘਰ ਦੀ ਛੱਤ ‘ਤੇ 12 ਬੋਰ ਦੀ ਬੰਦੂਕ ਲੈ ਕੇ ਚੜ੍ਹ ਗਿਆ ਤੇ ਅੰਨ੍ਹੇਵਾਹ ਫਾਇਰਿੰਗ ਕਰਨ ਲੱਗਾ। ਉਸ ਨੇ ਹਰ ਆਉਣ-ਜਾਣ ਵਾਲੇ ਨੂੰ ਆਪਣਾ ਨਿਸ਼ਾਨਾ ਬਣਾਇਆ। ਗੋਲੀ ਲੱਗਣ ਨਾਲ ਗੁਰਸ਼ੰਟ ਸਿੰਘ ਪੁੱਤਰ ਕਾਰਾ ਸਿੰਘ ਤੇ ਭੋਲਾ ਸਿੰਘ ਅੱਜ ਸਵੇਰੇ ਘਰ ਦੀ ਛੱਤ ‘ਤੇ 12 ਬੋਰ ਦੀ ਬੰਦੂਕ ਲੈ ਕੇ ਚੜ੍ਹ ਗਿਆ ਤੇ ਅੰਨ੍ਹੇਵਾਹ ਫਾਇਰਿੰਗ ਕਰਨ ਲੱਗਾ। ਉਸ ਨੇ ਹਰ ਆਉਣ-ਜਾਣ ਵਾਲੇ ਨੂੰ ਆਪਣਾ ਨਿਸ਼ਾਨਾ ਬਣਾਇਆ।
ਘਟਨਾ ਦੀ ਸੂਚਨਾ ਮਿਲਦੇ ਹੀ ਪਹੁੰਚੀ ਥਾਣਾ ਦਿਆਲਪੁਰਾ ਪੁਲਿਸ ਨੂੰ ਵੀ ਮੁਲਜ਼ਮ ਨੇ ਨੇੜੇ ਨਾ ਫਟਕਣ ਦਿੱਤਾ। ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਦੀ ਆਪਣੇ ਚਚੇਰੇ ਭਰਾਵਾਂ ਨਾਲ ਰੰਜਿਸ਼ ਕਾਰਨ ਉਸ ਨੇ ਅਜਿਹਾ ਕੀਤਾ ਹੈ। ਸਵੇਰੇ-ਸਵੇਰੇ ਫਾਇਰਿੰਗ ਨਾਲ ਪਿੰਡ ਕੋਠਾ ਗੁਰੂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕ ਆਪਣੇ-ਆਪਣੇ ਘਰਾਂ ਵਿਚ ਵੜ ਗਏ। ਕੋਈ ਵੀ ਬਾਹਰ ਨਹੀਂ ਨਿਕਲਿਆ। ਜਿਹੜੇ ਲੋਕਾਂ ਨੇ ਮੁਲਜ਼ਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਮੁਲਜ਼ਮ ਨੇ ਉਸ ‘ਤੇ ਹੀ ਫਾਇਰਿੰਗ ਕਰ ਦਿੱਤੀ । ਪੁਲਿਸ ਦੀ ਸੀਆਈਏ ਟੀਮ ਮੌਕੇ ‘ਤੇ ਪਹੁੰਚੀ ਹੈ।