ਅਪਰਾਧ ‘ਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਅਪਰਾਧੀ ਆਮ ਲੋਕਾਂ ਨੂੰ ਧਮਕੀਆਂ ਦੇ ਕੇ ਪ੍ਰੇਸ਼ਾਨ ਕਰ ਰਹੇ ਹਨ। ਗੈਂਗਸਟਰਾਂ ਦੇ ਨਾਂ ‘ਤੇ ਲੋਕਾਂ ਕੋਲੋਂ ਫਿਰੌਤੀ ਮੰਗੀ ਜਾ ਰਹੀ ਹੈ। ਪੁਲਿਸ ਨੇ ਇਨ੍ਹਾਂ ਅਪਰਾਧੀਆਂ ਖਿਲਾਫ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੇ ਗੁਜਰਾਤ ਪੁਲਿਸ ਦੀ ਮਦਦ ਨਾਲ ਸਾਂਝੀ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।ਉਹ ਗੈਂਗਸਟਰਾਂ ਦੇ ਨਾਂ ‘ਤੇ ਪੰਜਾਬ ਵਿਚੋਂ ਲੋਕਾਂ ਨੂੰ ਡਰਾ ਕੇ ਫਿਰੌਤੀ ਮੰਗ ਰਿਹਾ ਸੀ। ਇਸ ਮੁਲਜ਼ਮ ਦੀ ਪਛਾਣ ਮਜ਼ਹਰ ਖਾਨ ਵਜੋਂ ਹੋਈ ਹੈ।
ਇਸੇ ਸੰਬੰਧ ‘ਚ ਪੰਜਾਬ ਪੁਲਿਸ ਨੇ ਪਹਿਲ਼ਾਂ ਬਿਹਾਰ ਪੁਲਿਸ ਦੀ ਮਦਦ ਨਾਲ ਸਾਂਝੀ ਕਾਰਵਾਈ ਕਰਦਿਆਂ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਜਿਨ੍ਹਾਂ ਦੀ ਸ਼ਨਾਖਤ ਪਰਨੀਸ਼ ਕੁਮਾਰ ਤੇ ਵਿਕਾਸ ਕੁਮਾਰ ਵਜੋਂ ਹੋਈ ਸੀ। ਇਨ੍ਹਾਂ ਦੋਵਾਂ ਨੂੰ ਪੁਲਿਸ ਨੇ ਕੱਲ੍ਹ ਅਦਾਲਤ ‘ਚ ਪੇਸ਼ ਕਰਕੇ 2 ਦਿਨਾਂ ਦਾ ਰਿਮਾਂਡ ਹਾਸਿਲ ਕਰ ਲਿਆ ਸੀ।ਇਨ੍ਹਾਂ ਤੋਂ ਮੁੱਢਲੀ ਪੜਤਾਲ ਦੌਰਾਨ ਪਤਾ ਲੱਗਾ ਕਿ ਗਿਰੋਹ ਦਾ ਸਰਗਣਾ ਮਜ਼ਹਰ ਖਾਨ ਹੈ।
ਪੁਲਿਸ ਦੇ ਡਿਪਟੀ ਕਮਿਸ਼ਨਰ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਟੀਮ ਗੁਜਰਾਤ ਪੁੱਜ ਗਈ ਹੈ।ਉਨ੍ਹਾਂ ਦੱਸਿਆ ਕਿ ਮਜ਼ਹਰ ਖਾਨ ਨੂੰ ਅੰਮ੍ਰਿਤਸਰ ਟਰਾਂਜ਼ਿਟ ਰਿਮਾਂਡ ‘ਤੇ ਲਿਆਂਦਾ ਜਾਵੇਗਾ। ਮਜ਼ਹਰ ਖਾਨ ਆਪਣੇ ਆਪ ਨੂਮ ਗੈਂਗਸਟਰ ਦੱਸ ਕੇ ਪੰਜਾਬ ‘ਚ ਡਾਕਟਰ, ਵਪਾਰੀਆਂ, ਸਿਆਸਤਦਾਨਾਂ ਤੇ ਹੋਰਾਂ ਨੂਮ ਡਰਾ ਧਮਕਾ ਕੇ ਫਿਰੌਤੀ ਮੰਗ ਰਿਹਾ ਸੀ।ਇਹ ਆਪਣੇ ਆਂਪ ਨੂੰ ਜੱਗੂ ਭਗਵਾਨਪੁੀਆਂ, ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਆਦਿ ਗੈਂਗਸਟਰਾਂ ਦਾ ਸਹਿਯੋਗੀ ਦੱਸ ਕੇ ਡਰਾ ਰਿਹਾ ਸੀ।ਇਸ ਸੰਬੰਧੀ ਇੱਥੋਂ ਦੇ ਡਾ ਰਜਨੀਸ਼ ਸ਼ਰਮਾ,ਡਾ, ਮਨਨ ਆਨੰਦ ਤੋਂ ਇਲਾਵਾ ਕਈ ਵਪਾਰੀਆਂ ਨੂੰ ਧਮਕੀ ਤੇ ਫਿਰੌਤੀ ਵਾਲੇ ਫੋਨ ਆਏ ਸਨ।