ਵਾਰਿਸ਼ ਸ਼ਾਹ ਦੀ ਸ਼ਤਾਬਦੀ ਨੂੰ ਲੈ ਕੇ ਪਕਿਸਤਾਨ ਵਿੱਚ ਵਾਰਿਸ਼ ਸ਼ਾਹ ਅੰਤਰਰਾਸ਼ਟਰੀ ਪੁਰਸਕਾਰ ਦਿੱਤੇ ਗਏ ਹਨ ਜਿੰਨ੍ਹਾਂ ਵਿੱਚ ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਵਾਰਿਸ਼ ਸ਼ਾਹ ਇੰਟਰਨੈਸ਼ਨਲ ਪੁਰਸਕਾਰ ਗਿਆ। ਇਸ ਤੋਂ ਇਲਾਵਾ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਡਾ. ਸੁਰਜੀਤ ਪਾਤਰ ਅਤੇ ਕਹਾਣੀਕਾਰ ਜਿੰਦਰ ਨੂੰ ਵੀ ‘ਵਾਰਿਸ਼ ਸ਼ਾਹ’ ਪੁਰਸਕਾਰ ਦਿੱਤਾ ਗਿਆ ਹੈ।
ਮਹਾਨ ਸੂਫੀ ਕਵੀ ਵਾਰਿਸ਼ ਸ਼ਾਹ ਦੀ ਮਜ਼ਾਰ ਦੇ ਅੰਦਰ ਬਣੇ ਹਾਲ ਵਿੱਚ ਡਾ. ਸੁਰਜੀਤ ਪਾਤਰ, ਕਹਾਣੀਕਾਰ ਜਿੰਦਰ ਅਤੇ ਮਰਹੂਮ ਪੰਜਾਬੀ ਗਾਈਕ ਸਿੱਧੂ ਮੂਸੇਵਾਲਾ ਨੂੰ ਸਨਮਾਨਿਤ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ੇਖੂਪੁਰਾ ਪੰਜਾਬ ਪਾਕਿਸਤਾਨ ਸਿੱਧੂ ਮੂਸੇਵਾਲਾ ਨੂੰ ਪੰਜਾਬੀ ਲੇਖਕਾਂ ਅਤੇ ਗਾਇਕਾਂ ਦੇ ਭਾਰੀ ਇਕੱਠ ਵਿੱਚ “ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ਼ੇਖੂਪੁਰਾ,ਪੰਜਾਬ ਪਾਕ ਇਲਿਆਸ ਘੁੰਮਣ ਨੇ ਸਿੱਧੂ ਮੂਸੇ ਵਾਲਾ ਨੂੰ ਭਾਰੀ ਸ਼ਰਧਾਂਜਲੀ ਭੇਂਟ ਕਰਦੇ ਹੋਏ ਵਿਛੜੇ ਪੰਜਾਬੀ ਗਾਇਕ ਨੂੰ “ਵਾਰਿਸ ਸ਼ਾਹ ਇੰਟਰਨੈਸ਼ਨਲ ਅਵਾਰਡ” ਨਾਲ ਸਨਮਾਨਿਤ ਕੀਤਾ।
24/7/2022 Sheikhupura Punjab Pakistan
Sidhu Moose Wala honoured with ” Waris Shah International Award” in a huge gathering of Punjabi writers & singers pic.twitter.com/qLfW6beUBr— ILYAS GHUMMAN (@ILYASGHUMMAN5) July 24, 2022
ਇਹ ਐਵਾਰਡ ਪੰਜਾਬੀ ਲੇਖਕਾਂ ਤੇ ਸਾਹਿਤਕਾਰਾਂ ਨੂੰ ਪੰਜਾਬ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਦਿੱਤਾ ਜਾਂਦਾ ਹੈ। ਸਿੱਧੂ ਮੂਸੇਵਾਲਾ ਇਸ ਐਵਾਰਡ ਨਾਲ ਸਨਮਾਨਿਤ ਹੋਣ ਵਾਲੇ ਪਹਿਲੇ ਗਾਇਕ ਬਣ ਗਏ ਹਨ।