ਥਾਣੇ ‘ਚੋਂ ਫਰਾਰ ਲੁਟੇਰਾ ਗਿਰੋਹ ਦਾ ਸਰਗਨਾ ਗ੍ਰਿਫਤਾਰ

0
101

ਆਦਮਪੁਰ ਥਾਣੇ ਤੋਂ ਫਰਾਰ ਰਾਜਾ ਅੰਬਰਸਰੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਰਾਜਾ ਅੰਬਰਸਰੀਆ ਨੂੰ ਸੀ.ਆਈ.ਏ. ਦਿਹਾਤ ਨੇ ਸਰਹੱਦੀ ਖੇਤਰ ਤੋਂ ਗ੍ਰਿਫਤਾਰ ਕੀਤਾ ਹੈ। ਰਾਜਾ ਅੰਬਰਸਰੀਆ ਪੁਲਿਸ ਤੋਂ ਫ਼ਰਾਰ ਹੋਏ ਲੁਟੇਰਾ ਗਿਰੋਹ ਦਾ ਮੈਂਬਰ ਹੈ ਜਿਸ ਨੂੰ ਅੱਜ ਜਲੰਧਰ ਦੇਹਾਤ ਪੁਲਿਸ ਟੀਮ ਨੇ ਕਾਬੂ ਕਰ ਲਿਆ ਹੈ। ਪੁਲਿਸ ਨੇ ਇਸ ਦੋਸ਼ੀ ਖ਼ਿਲਾਫ਼ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਦਾ ਕੇਸ ਦਰਜ ਕੀਤਾ ਸੀ।

ਵੀਰਵਾਰ ਨੂੰ ਰਾਜਾ ਨੂੰ ਜਲੰਧਰ ਦਿਹਾਤ ਪੁਲਿਸ ਦੇ ਸੀ.ਆਈ.ਏ. ਸਟਾਫ਼ ਦੀ ਟੀਮ ਨੇ ਉਸ ਨੂੰ ਕਾਬੂ ਕਰਕੇ ਬਾਅਦ ਵਿੱਚ ਥਾਣਾ ਆਦਮਪੁਰ ਦੇ ਹਵਾਲੇ ਕਰ ਦਿੱਤਾ, ਜਿੱਥੋਂ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ। ਹੁਣ ਦੋਸ਼ੀ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕਰੇਗੀ।

ਜ਼ਿਕਰਯੋਗ ਹੈ ਕਿ ਰਾਜਾ ਅੰਬਰਸਰੀਆ ਵੀਰਵਾਰ ਰਾਤ ਤੱਕ ਆਦਮਪੁਰ ਥਾਣੇ ਵਿੱਚ ਸੀ। ਸੀ.ਆਈ.ਏ. ਇੰਚਾਰਜ ਪੁਸ਼ਪਾਬਲੀ ਛੁੱਟੀ ‘ਤੇ ਸੀ। ਡਿਊਟੀ ‘ਤੇ ਤਾਇਨਾਤ ਸੰਤਰੀ ਦੀ ਅਣਗਹਿਲੀ ਕਾਰਨ ਥਾਣੇ ਦਾ ਮੁੱਖ ਗੇਟ ਖੁੱਲ੍ਹਾ ਰਿਹਾ, ਜਿਸ ਦਾ ਫਾਇਦਾ ਉਠਾਉਂਦੇ ਹੋਏ ਮੁਲਜ਼ਮ ਉਥੋਂ ਭੱਜਣ ‘ਚ ਕਾਮਯਾਬ ਹੋ ਗਿਆ।

ਜਿਸ ਤੋਂ ਬਾਅਦ ਪੁਲਿਸ ਵੱਲੋਂ ਰਾਜਾ ਦੀ ਭਾਲ ਕੀਤੀ ਜਾ ਰਹੀ ਸੀ, ਸੀ.ਆਈ.ਏ. ਸਟਾਫ਼ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਜਾ ਅੰਬਰਸਰੀਆ ਉਰਫ਼ ਅਜੈਪਾਲ ਵਾਸੀ ਅੰਮਿ੍ਤਸਰ ਆਪਣੇ ਘਰ ‘ਚ ਮੌਜੂਦ ਹੈ। ਪੁਲਿਸ ਨੇ ਘਰ ‘ਤੇ ਛਾਪਾ ਮਾਰਿਆ, ਪਰ ਛਾਪੇਮਾਰੀ ਦੌਰਾਨ ਰਾਜਾ ਘਰੋਂ ਫਰਾਰ ਹੋ ਗਿਆ।

LEAVE A REPLY

Please enter your comment!
Please enter your name here