ਕਸਟਮ ਵਿਭਾਗ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਤਸਕਰ ਕੋਲੋਂ ਫੜਿਆ 92 ਲੱਖ ਦਾ ਸੋਨਾ

0
31

ਅੰਮ੍ਰਿਤਸਰ ਵਿਚ ਕਸਟਮ ਵਿਭਾਗ ਨੇ 2 ਦਿਨਾਂ ਵਿਚ ਡੇਢ ਕਿਲੋ ਤੋਂ ਵੱਧ ਦਾ ਸੋਨਾ ਫੜਿਆ ਹੈ। ਦੋਵੇਂ ਮਾਮਲਿਆਂ ਵਿਚ ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਕਸਟਮ ਐਕਟ 1962 ਅਧੀਨ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਮਾਮਲਿਆਂ ਵਿਚ ਤਸਕਰ ਸੋਨੇ ਦੀ ਪੇਸਟ ਬਣਾ ਕੇ ਤਸਕਰੀ ਕਰ ਰਹੇ ਸਨ ਤਾਂ ਕਿ ਕਸਟਮ ਵਿਭਾਗ ਦੀ ਨਜ਼ਰ ਤੋਂ ਬਚਿਆ ਜਾ ਸਕੇ।

ਪਹਿਲਾ ਮਾਮਲਾ ਬੀਤੇ ਦਿਨ ਦਾ ਹੈ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਵਿਚ ਕਸਟਮ ਵਿਭਾਗ ਨੇ 905.4 ਗ੍ਰਾਮ ਸੋਨੇ ਨੂੰ ਜ਼ਬਤ ਕੀਤਾ ਸੀ। ਅੱਜ ਇਕ ਹੋਰ ਮਾਮਲੇ ‘ਚ 593 ਗ੍ਰਾਮ ਸੋਨੇ ਦੀ ਤਸਕਰੀ ਨੂੰ ਕਸਟਮ ਵਿਭਾਗ ਨੇ ਰੋਕਿਆ। ਇਨ੍ਹਾਂ ਦੋਵੇਂ ਮਾਮਲਿਆਂ ਵਿਚ ਮੁਲਜ਼ਮ ਦੁਬਈ ਦੀ ਫਲਾਈਟ ਤੋਂ ਅੰਮ੍ਰਿਤਸਰ ਪਹੁੰਚੇ ਸਨ।

ਦੋਵੇਂ ਮਾਮਲਿਆਂ ਵਿਚ ਸੋਨੇ ਦੀ ਪੇਸਟ ਬਣਾ ਕੇ ਸਰੀਰ ਵਿਚ ਲੁਕਾ ਕੇ ਲਿਆਇਆ ਗਿਆ ਸੀ ਪਰ ਜਦੋਂ ਕਸਟਮ ਵਿਭਾਗ ਨੇ ਚੈਕਿੰਗ ਕੀਤੀ ਤਾਂ ਸੋਨੇ ਦੀ ਤਸਕਰੀ ਨੂੰ ਫੜਨ ਵਿਚ ਸਫਲਤਾ ਹਾਸਲ ਹੋਈ।

ਕਸਟਮ ਵਿਭਾਗ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਵਿਚ ਸੋਨੇ ਦੀ ਤਸਕਰੀ ਕਰਨ ਵਾਲੇ ਗਿਰੋਹ ਬਾਰੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਜੋ ਸੋਨ ਦੋ ਦਿਨਾਂ ਵਿਚ ਫੜਿਆ ਗਿਆ ਉਸ ਦੀ ਕੁੱਲ ਕੀਮਤ 91.92 ਲੱਖ ਰੁਪਏ ਹੈ। 29 ਅਕਤੂਬਰ ਨੂੰ ਜਿਥੇ ਕਸਟਮ ਵਿਭਾਗ ਨੇ 55.42 ਲੱਖ ਰੁਪਏ ਦਾ ਸੋਨਾ ਫੜਿਆ ਹੈ ਦੂਜੇ ਪਾਸੇ ਅੱਜ ਕਸਟਮ ਵਿਭਾਗ ਵੱਲੋਂ 36.5 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਗਿਆ ਹੈ।

LEAVE A REPLY

Please enter your comment!
Please enter your name here