ਕਸਟਮ ਵਿਭਾਗ ਦੀ ਟੀਮ ਨੇ ਦੁਬਈ ਤੋਂ ਪਰਤੇ ਨੌਜਵਾਨ ਤੋਂ ਸੋਨਾ ਕੀਤਾ ਬਰਾਮਦ

0
36

ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ’ਤੇ ਦੁਬਾਈ ਤੋਂ ਆਏ ਇਕ ਯਾਤਰੀ ਤੋਂ 25.4 ਲੱਖ ਰੁਪਏ ਦੀ ਕੀਮਤ ਦਾ ਸੋਨਾ ਬਰਾਮਦ ਹੋਇਆ ਹੈ। ਯਾਤਰੀ ਇਹ ਸੋਨਾ ਲੁਕਾ ਕੇ ਲਿਆਇਆ ਸੀ ਪਰ ਸਮਾਂ ਰਹਿੰਦਿਆਂ ਇਮੀਗ੍ਰੇਸ਼ਨ ਜਾਂਚ ਦੌਰਾਨ ਯਾਤਰੀ ਤੋਂ ਸੋਨਾ ਬਰਾਮਦ ਕੀਤਾ ਗਿਆ ਤੇ ਉਸ ਖਿਲਾਫ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਮੁਤਾਬਿਕ ਸ਼ਨਿਚਰਵਾਰ ਨੂੰ ਦੁਬਈ ਤੋਂ ਆਈ ਏਅਰ ਇੰਡੀਆ ਦੀ ਫਲਾਈਟ ਰਾਹੀਂ ਆਏ ਇਕ ਯਾਤਰੀ ’ਤੇ ਕਸਟਮ ਵਿਭਾਗ ਨੂੰ ਸ਼ੱਕ ਹੋਇਆ ਤਾਂ ਉਸ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਗਈ।

ਚੈਕਿੰਗ ਦੌਰਾਨ ਯਾਤਰੀ ਤੋਂ ਕੁਝ ਸਾਮਾਨ ਬਰਾਮਦ ਹੋਇਆ ਜਿਹੜਾ ਪੀਲ਼ੇ ਰੰਗ ਦੇ ਕਵਰ ਵਿਚ ਸੀ। ਇਸ ਦਾ ਕੁਲ ਵਜ਼ਨ 400 ਗ੍ਰਾਮ ਸੀ। ਕਸਟਮ ਅਧਿਕਾਰੀਆਂ ਨੇ ਡੂੰਘਾਈ ਨਾਲ ਜਾਂਚ ਕੀਤੀ ਤਾਂ ਉਸ ਵਿਚ 24 ਕੈਰੇਟ ਸੋਨੇ ਦੇ ਚਾਰ ਕੰਗਣ ਸਨ।

ਜਿਸ ਦੀ ਕੀਮਤ 25 ਲੱਖ 40 ਹਜ਼ਾਰ ਰੁਪਏ ਬਣਦੀ ਹੈ। ਉਕਤ ਯਾਤਰੀ ਖਿਲਾਫ ਫਿਲਹਾਲ ਕਸਟਮ ਵਿਭਾਗ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here