ਅਮਰੀਕਾ ‘ਚ ਇੱਕ ਭਾਰਤੀ ਮੂਲ ਦੇ ਵਿਦਿਆਰਥੀ ਨੇ ਕੀਤੀ ਆਪਣੀ ਜੀਵਨਲੀਲਾ ਸਮਾਪਤ

0
223

ਅਮਰੀਕਾ ‘ਚ ਇੱਕ ਭਾਰਤੀ ਮੂਲ ਦੇ ਵਿਦਿਆਰਥੀ ਦੀ ਮੌ.ਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅਮਰੀਕਾ ਦੀ ਪਰਡਿਊ ਯੂਨੀਵਰਸਿਟੀ ’ਚ ਭਾਰਤੀ ਮੂਲ ਦੇ 23 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ ਹੈ। ਇਸ ਨੌਜਵਾਨ ਦੀ ਮੌ.ਤ ’ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਸਿਰ ’ਚ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ।

ਕੋਰੋਨਰ ਵਲੋਂ ਜਾਰੀ ਪ੍ਰੈਸ ਰਿਲੀਜ਼ ‘ਚ ਮੌਤ ਦਾ ਮੁੱਢਲਾ ਕਾਰਨ ਸਿਰ ‘ਚ ਗੋਲੀ ਲੱਗਣ ਦਾ ਦੱਸਿਆ ਜਾ ਰਿਹਾ ਹੈ। ਕਿਹਾ ਗਿਆ ਹੈ ਕਿ ਉਸ ਵਲੋਂ ਖੁਦਕੁਸ਼ੀ ਕੀਤੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਵਿਦਿਆਰਥੀ ਦੀ ਲਾਸ਼ ਇਸ ਹਫਤੇ ਇੰਡੀਆਨਾ ਰਾਜ ਵਿੱਚ ਮਿਲੀ ਸੀ। ਸਮੀਰ ਕਾਮਤ ਜੋ 5 ਫਰਵਰੀ ਨੂੰ ਸ਼ਾਮ ਕਰੀਬ ਪੰਜ ਵਜੇ ਇੰਡੀਆਨਾ ਦੇ ਵਿਲੀਅਮਸਪੋਰਟ ਵਿੱਚ ਕ੍ਰੋਜ਼ ਗਰੋਵ ਦੇ ਜੰਗਲ ਵਿੱਚ ਮ੍ਰਿਤਕ ਪਾਇਆ ਗਿਆ ਸੀ। ਕਾਮਤ ਦਾ ਪੋਸਟਮਾਰਟਮ 6 ਫਰਵਰੀ ਨੂੰ ਕੀਤਾ ਗਿਆ ਸੀ।

LEAVE A REPLY

Please enter your comment!
Please enter your name here