ਦੀਵਾਲੀ ਹਿੰਦੂ ਧਰਮ ਦਾ ਇੱਕ ਪਵਿੱਤਰ ਤਿਉਹਾਰ ਹੈ। ਹਰ ਸਾਲ ਦੀਵਾਲੀ ਦਾ ਤਿਉਹਾਰ ਲੋਕਾਂ ਵਲੋਂ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਲੋਕਾਂ ‘ਚ ਇਸ ਤਿਉਹਾਰ ਨੂੰ ਲੈ ਕੇ ਬੜਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਦੀਵਾਲੀ ਦੇ ਆਉਣ ਤੋਂ ਕੁੱਝ ਹੀ ਦਿਨ ਪਹਿਲਾਂ ਲੋਕਾ ਆਪੋ-ਆਪਣੇ ਘਰਾਂ ਦੀਆਂ ਸਾਫ਼-ਸਫ਼ਾਈਆਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ। ਇਸ ਦੇ ਨਾਲ ਹੀ ਲੋਕ ਕਈ ਤਰੀਕਿਆਂ ਨਾਲ ਆਪਣੇ ਘਰ ਦੀ ਸਜਾਵਟ ਕਰਦੇ ਹਨ, ਜਿਸ ਨਾਲ ਘਰ ਜਗਮਗਾਉਣ ਲੱਗ ਜਾਂਦਾ ਹੈ। ਇਸ ਵਾਰ ਤੁਸੀਂ ਵੀ ਆਪਣੇ ਘਰ ਦੀ ਸਜਾਵਟ ਨਵੇਂ ਤਰੀਕਿਆਂ ਨਾਲ ਕਰ ਸਕਦੇ ਹੋ। ਆਓ ਹੁਣ ਜਾਣਦੇ ਹਾਂ ਕਿ ਇਸ ਦੀਵਾਲੀ ’ਤੇ ਆਪਣੇ ਘਰ ਦੀ ਸਜਾਵਟ ਅਤੇ ਰੌਸ਼ਨ ਕਿਵੇਂ ਕਰੀਏ…

ਲੜੀਆਂ ਦਾ ਪ੍ਰਯੋਗ

ਘਰਾਂ ਨੂੰ ਜ਼ਿਆਦਾ ਫੁੱਲਾਂ ਨਾਲ ਸਜਾਉਣ ਦੀ ਥਾਂ ਤੁਸੀਂ ਇਕ ਜਾਂ ਦੋ ਲੜੀਆਂ ਨੂੰ ਦਰਵਾਜ਼ੇ ‘ਤੇ ਲਗਾ ਦਿਓ। ਇਸ ਨਾਲ ਘਰ ਸੋਹਣਾ ਅਤੇ ਫੈਸਟੀਵਲ ਡੈਕੋਰੇਸ਼ਨ ਵਾਲਾ ਹੋ ਜਾਵੇਗਾ।

ਪੇਪਰ ਲਾਲਟੇਨ

ਡੈਕੋਰੇਸ਼ਨ ਲਈ ਪੇਪਰ ਲਾਲਟੇਨ ਵੀ ਅੱਜਕਲ ਖੂਬ ਚੱਲ ਰਿਹਾ ਹੈ। ਇਹ ਖੂਬਸੂਰਤ ਤਾਂ ਹੁੰਦਾ ਹੀ ਹੈ ਨਾਲ ਹੀ ਇਸ ਨਾਲ ਘਰ ‘ਚ ਰੌਸ਼ਨੀ ਵੀ ਖੂਬ ਫੈਲਦੀ ਹੈ।

ਕੋਨਿਆਂ ਨੂੰ ਦੀਵਿਆਂ ਨਾਲ ਸਜਾਓ

ਇਸ ਦੀਵਾਲੀ ‘ਤੇ ਘਰ ਨੂੰ ਸਜਾਉਣ ਲਈ ਆਰਟੀਫਿਸ਼ੀਅਲ ਲਾਈਟਸ ਦੀ ਥਾਂ ‘ਤੇ ਦੀਵਿਆਂ ਦਾ ਇਸਤੇਮਾਲ ਕਰੋ। ਘਰ ਦੇ ਹਰੇਕ ਕੋਨੇ ’ਚ ਦੀਵੇ ਬਾਲ ਕੇ ਰੌਸ਼ਨ ਕਰੋ।

ਤੌਰਣ ਅਤੇ ਕੰਦੀਲ

ਇਸ ਵਾਰ ਘਰ ਦੇ ਹਰ ਕਮਰੇ ਦੇ ਦਰਵਾਜ਼ੇ ‘ਤੇ ਤੋਰਣ ਲਗਾਓ। ਇਸ ਲਈ ਤੁਸੀਂ ਪੱਤਿਆਂ ਅਤੇ ਫੁੱਲਾਂ ਦੇ ਤੋਰਣ ਦੀ ਵੀ ਵਰਤੋਂ ਕਰ ਸਕਦੇ ਹੋ।

ਮੰਦਰ ਦੀ ਸਜਾਵਟ

ਦੀਵਾਲੀ ਦੇ ਤਿਉਹਾਰ ’ਤੇ ਤੁਸੀਂ ਘਰ ਦੇ ਮੰਦਰ ਦੀ ਸਜਾਵਟ ਕਰਨ ਦੇ ਨਾਲ-ਨਾਲ ਉਥੇ ਰੰਗੋਲੀ ਵੀ ਬਣਾਓ। ਤੁਸੀਂ ਮੰਦਰ ’ਚ ਰੌਸ਼ਨੀ ਕਰਨ ਲਈ ਲਾਈਟਾਂ ਦਾ ਇਸਤੇਮਾਲ ਵੀ ਕਰ ਸਕਦੇ ਹੋ।

ਵੱਖ-ਵੱਖ ਰੰਗਾਂ ਦਾ ਇਸਤੇਮਾਲ

ਦੀਵਾਲੀ ‘ਚ ਘਰ ਦੀ ਖ਼ੂਬਸੂਰਤੀ ਅਤੇ ਰੌਣਕ ਵਧਾਉਣ ਦਾ ਕੰਮ ਕਰਦੀ ਹੈ ਰੰਗੋਲੀ। ਤੁਸੀਂ ਘਰ ਦੇ ਵਿਹੜੇ ਜਾਂ ਮੇਨ ਗੇਟ ਕੋਲ ਖ਼ੂਬਸੂਰਤ ਰੰਗੋਲੀ ਬਣਾ ਸਕਦੇ ਹੋ। ਤੁਸੀਂ ਰੰਗੋਲੀ ਬਣਾਉਣ ਲਈ ਫੁੱਲਾਂ, ਚੌਲਾਂ ਜਾਂ ਰੰਗਾਂ ਦੀ ਵਰਤੋਂ ਕਰ ਸਕਦੇ ਹੋ।

ਮੇਨਗੇਟ ਦੀ ਸਜਾਵਟ

ਮੇਨ ਗੇਟ ਦੀ ਡੈਕੋਰੇਸ਼ਨ ਲਈ ਤੁਸੀਂ ਫੁੱਲਾਂ ਦੀ ਰੰਗੋਲੀ, ਲਾਈਟਸ ਦਾ ਇਸਤੇਮਾਲ ਵੀ ਕਰ ਸਕਦੇ ਹੋ। ਤੁਸੀਂ ਚਾਹੋ ਤਾਂ ਇਸ ਵਾਰ ਕ੍ਰਿਸਟਲ ਅਤੇ ਬੀਡਸ ਦੀ ਰੰਗੋਲੀ ਵੀ ਬਣਾ ਸਕਦੇ ਹੋ।

ਇਲੈਕਟ੍ਰੋਨਿਕ ਲਾਈਟਸ

ਇਲੈਕਟ੍ਰੋਨਿਕ ਲਾਈਟਸ ਨਾਲ ਵੀ ਤੁਸੀਂ ਆਪਣੇ ਘਰ ਦੀ ਸਜਾਵਟ ਕਰ ਸਕਦੇ ਹੋ। ਮਾਰਕਿਟ ‘ਚ ਤੁਹਾਨੂੰ ਇਸ ਦੀ ਕਾਫੀ ਵੈਰਾਇਟੀ ਮਿਲ ਜਾਵੇਗੀ।

ਫਲੋਟਿੰਗ ਕੈਂਡਲਸ

ਦੀਵਾਲੀ ‘ਤੇ ਮੋਮਬੱਤੀ ਤਾਂ ਹਰ ਕੋਈ ਲਗਾਉਂਦਾ ਹੈ ਪਰ ਇਸ ਵਾਰ ਤੁਸੀਂ ਫਲੋਟਿੰਗ ਕੈਂਡਲਸ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਹਾਡੇ ਘਰ ‘ਚ ਚਾਰ ਚੰਨ ਲੱਗ ਜਾਣਗੇ।

LEAVE A REPLY

Please enter your comment!
Please enter your name here