ਦਹਿਸ਼ਤਗਰਦਾਂ ਦੀ ਮਦਦ ਕਰਨ ਵਾਲੇ 2 ਲੋਕ ਗ੍ਰਿਫਤਾਰ
ਕਠੂਆ ਹਮਲੇ ਮਾਮਲੇ ‘ਚ ਦੋ ਓਵਰ ਗਰਾਊਂਡ ਵਰਕਰਾਂ (OGW) ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਵਾਂ ਦੇ ਜੈਸ਼-ਏ-ਮੁਹੰਮਦ ਨਾਲ ਜੁੜੇ ਹੋਣ ਦਾ ਸ਼ੱਕ ਹੈ। ਦੋਵੇਂ ਓਜੀਡਬਲਿਊ ਅੱਤਵਾਦੀਆਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੇ ਨਾਲ-ਨਾਲ ਵਾਈ-ਫਾਈ ਵੀ ਮੁਹੱਈਆ ਕਰਵਾਉਂਦੇ ਸਨ ਤਾਂ ਜੋ ਅੱਤਵਾਦੀ ਸਰਹੱਦ ਪਾਰ ਬੈਠੇ ਆਪਣੇ ਹੈਂਡਲਸ ਨਾਲ ਗੱਲਬਾਤ ਕਰ ਸਕਣ। ਇਨ੍ਹਾਂ ਇਲਾਕਿਆਂ ਦੇ ਸਥਾਨਕ ਲੋਕ ਅੱਤਵਾਦੀਆਂ ਦੀ ਮਦਦ ਕਰਦੇ ਹਨ।
ਇਹ ਵੀ ਪੜ੍ਹੋ ਜਲੰਧਰ ‘ਚ ਡਿਪਸ ਗਰੁੱਪ ਦੇ ਮਾਲਕ ਨੂੰ ਮਿਲੀ ਧਮਕੀ, 1 ਕਰੋੜ ਦੀ ਮੰਗ ||Punjab News
8 ਜੁਲਾਈ ਨੂੰ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ ‘ਚ ਅੱਤਵਾਦੀ ਹਮਲੇ ‘ਚ ਇਕ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਸਮੇਤ 5 ਜਵਾਨ ਸ਼ਹੀਦ ਹੋ ਗਏ ਸਨ। 2 ਮਹੀਨਿਆਂ ‘ਚ ਫੌਜ ਦੇ ਵਾਹਨ ‘ਤੇ ਇਹ ਦੂਜਾ ਅੱਤਵਾਦੀ ਹਮਲਾ ਸੀ। ਇਸ ਤੋਂ ਪਹਿਲਾਂ 4 ਮਈ ਨੂੰ ਪੁੰਛ ਦੇ ਸ਼ਾਹਸਿਤਰ ਇਲਾਕੇ ‘ਚ ਹਵਾਈ ਫੌਜ ਦੇ ਕਾਫਲੇ ‘ਤੇ ਹਮਲਾ ਹੋਇਆ ਸੀ, ਜਿਸ ‘ਚ ਕਾਰਪੋਰਲ ਵਿੱਕੀ ਪਹਾੜੇ ਸ਼ਹੀਦ ਹੋ ਗਏ ਸਨ ਅਤੇ 4 ਹੋਰ ਜਵਾਨ ਜ਼ਖਮੀ ਹੋ ਗਏ ਸਨ।