ਜਾਅਲੀ ਟਿਕਟ ਨਾਲ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਕ ਕਾਬੂ

0
25
Arrest

ਸ਼੍ਰੀਨਗਰ, 20 ਦਸੰਬਰ 2025 : ਜਾਅਲੀ ਹਵਾਈ ਟਿਕਟ (Fake airline ticket) ਦੀ ਵਰਤੋਂ ਕਰਕੇ ਸ੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ (Srinagar International Airport) ਵਿਚ ਦਾਖਲ ਹੋਣ ਦੀ ਕੋਸਿ਼ਸ਼ ਕਰਦੇ ਹੋਏ ਇਕ ਵਿਅਕਤੀ (One person) ਨੂੰ ਸ੍ਰੀਨਗਰ ਪੁਲਸ ਵਲੋਂ ਕਾਬੂ (Arrested by Srinagar police) ਕੀਤਾ ਗਿਆ ਹੈ ।

ਰੂਟੀਨ ਸੁਰੱਖਿਆ ਜਾਂਚ ਦੌਰਾਨ ਮਾਮਲਾ ਆਇਆ ਸਾਹਮਣੇ

ਪੁਲਸ ਅਨੁਸਾਰ ਹਵਾਈ ਅੱਡੇ ਦੇ ਡਰਾਪ ਗੇਟ `ਤੇ ਰੁਟੀਨ ਸੁਰੱਖਿਆ ਜਾਂਚ ਦੌਰਾਨ ਸਈਦ ਖੁਰਸ਼ੀਦ ਅਹਿਮਦ ਪੁੱਤਰ ਸਈਦ ਮੁਹੰਮਦ ਯਾਸੀਨ ਨੂੰ ਜਾਂਚ ਲਈ ਰੋਕਿਆ ਗਿਆ ਅਤੇ ਜਾਂਚ ਕਰਨ ’ਤੇ ਉਸ ਦੀ ਹਵਾਈ ਟਿਕਟ ਜਾਅਲੀ ਪਾਈ ਗਈ । ਜਿਸ ਤੋਂ ਬਾਅਦ ਏਅਰਲਾਈਨ ਸਟਾਫ (Airline staff) ਨੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਆਰੋਪੀ ਨੂੰ ਬਡਗਾਮ ਪੁਲਸ ਦੇ ਹਵਾਲੇ ਕਰ ਦਿੱਤਾ ।

ਜਾਂਚ ਵਿਚ ਆਇਆ ਸਾਹਮਣੇ ਕਿ ਟੈ੍ਰਵਲ ਏਜੰਟ ਨੇ ਦਿੱਤਾ ਸੀ ਧੋਖਾ

ਜਾਂਚ ਦੌਰਾਨ ਸਾਹਮਣੇ ਆਇਆ ਕਿ ਆਰੋਪੀ ਨੂੰ ਇੱਕ ਟ੍ਰੈਵਲ ਏਜੰਟ ਨੇ ਧੋਖਾ ਦਿੱਤਾ ਸੀ ਜਿਸ ਨੇ ਕਥਿਤ ਤੌਰ `ਤੇ ਟਿਕਟ ਜਾਅਲੀ ਦਿੱਤੀ । ਭਾਰਤੀ ਕਾਨੂੰਨੀ ਦੀ ਧਾਰਾ 336 (2) ਅਤੇ 340 (2) ਦੇ ਤਹਿਤ ਆਰੋਪੀ ਅਤੇ ਟ੍ਰੈਵਲ ਏਜੰਟ (Travel agent) ਦੇ ਖਿਲਾਫ ਪੁਲਿਸ ਸਟੇਸ਼ਨ ਬਡਗਾਮ ਵਿਖੇ ਐਫ. ਆਈ. ਆਰ. ਦਰਜ (FIR registered) ਕੀਤੀ ਗਈ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।

Read more : ਇੰਦਰਪ੍ਰੀਤ ਸਿੰਘ ਪੈਰੀ ਦਾ ਕਤਲ ਕਰਨ ਵਾਲੇ ਸ਼ੂਟਰ ਦਿੱਲੀ ਪੁਲਸ ਵੱਲੋਂ ਕਾਬੂ

LEAVE A REPLY

Please enter your comment!
Please enter your name here