ਹੁਣ ਜੰਮੂ-ਕਸ਼ਮੀਰ ‘ਚ ਫਟਿਆ ਬੱਦਲ, ਤੇਜ਼ ਵਹਾਅ ‘ਚ ਰੁੜ੍ਹੇ ਲੋਕਾਂ ਦੇ ਘਰ
ਇਸ ਸਮੇਂ ਕਈ ਪਹਾੜੀ ਇਲਾਕਿਆਂ ਵਿੱਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਜਿਸਦੇ ਚੱਲਦਿਆਂ ਸ਼ਿਮਲਾ ਤੋਂ ਬਾਅਦ ਹੁਣ ਜੰਮੂ-ਕਸ਼ਮੀਰ ‘ਚ ਬੱਦਲ ਫਟ ਗਿਆ ਹੈ ਜਿਸ ਨਾਲ ਕਾਫੀ ਨੁਕਸਾਨ ਹੋਇਆ ਹੈ | ਜੰਮੂ-ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ਵਿੱਚ ਬੱਦਲ ਫਟਣ ਕਾਰਨ ਇੱਕ ਸੜਕ ਨੁਕਸਾਨੀ ਗਈ ਹੈ। ਇਸ ਨਾਲ ਸ਼੍ਰੀਨਗਰ-ਲੇਹ ਨੈਸ਼ਨਲ ਹਾਈਵੇ ਬੰਦ ਕਰ ਦਿੱਤਾ ਗਿਆ ਹੈ। ਕਈ ਘਰ ਤੇ ਵਾਹਨ ਵੀ ਤਬਾਹ ਹੋ ਗਏ ਹਨ। ਗਾਂਦਰਬਲ ਜ਼ਿਲ੍ਹੇ ਦੇ ਕਚੇਰਵਾਨ ਵਿੱਚ ਸੜਕ ਟੁੱਟ ਜਾਣ ਕਾਰਨ ਸ਼੍ਰੀਨਗਰ-ਲੇਹ ਮਾਰਗ ‘ਤੇ ਆਵਾਜਾਈ ਅਗਲੀ ਸੂਚਨਾ ਤੱਕ ਮੁਅੱਤਲ ਕਰ ਦਿੱਤੀ ਗਈ ਹੈ। ਬੱਦਲ ਫਟਣ ਕਾਰਨ ਅਚਾਨਕ ਆਏ ਹੜ੍ਹਾਂ ਕਾਰਨ ਲੋਕਾਂ ਦੇ ਘਰਾਂ ਸਣੇ ਕੁਝ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ।
ਅਧਿਕਾਰੀ ਮੌਕੇ ‘ਤੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਪਹੁੰਚੇ
ਮਿਲੀ ਜਾਣਕਰੀ ਮੁਤਾਬਕ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਹਾਈਵੇਅ ਬੰਦ ਹੋਣ ਕਾਰਨ ਕਸ਼ਮੀਰ ਘਾਟੀ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਨਾਲੋਂ ਕੱਟੀ ਗਈ ਹੈ ਜਦਕਿ ਅਮਰਨਾਥ ਯਾਤਰਾ ਲਈ ਬਾਲਟਾਲ ਬੇਸ ਕੈਂਪ ਵੀ ਪਹੁੰਚ ਤੋਂ ਬਾਹਰ ਹੋ ਗਿਆ ਹੈ । ਘਟਨਾ ਵਾਲੀ ਥਾਂ ‘ਤੇ ਅਧਿਕਾਰੀ ਮੌਕੇ ‘ਤੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਪਹੁੰਚੇ। ਸਥਾਨਕ ਲੋਕਾਂ ਮੁਤਾਬਕ ਕੰਗਨ, ਗਾਂਦਰਬਲ ਵਿੱਚ ਭਾਰੀ ਬੱਦਲ ਫਟਣ ਕਾਰਨ ਕਈ ਸੜਕਾਂ ਅਤੇ ਫਸਲਾਂ ਨੂੰ ਵੀ ਨੁਕਸਾਨ ਪਹੁੰਚਿਆ