ਜੰਮੂ, 1 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ (Jammu and Kashmir) `ਚ ਵਿੱਤੀ ਸਾਲ 2025-26 ਦੀ ਪਹਿਲੀ ਛਿਮਾਹੀ `ਚ 10.07 ਲੱਖ ਤੋਂ ਵੱਧ ਲਾਭਾਰਥੀਆਂ ਨੂੰ ਕਰਜ਼ਾ ਸਹਾਇਤਾ (Loan assistance) ਪ੍ਰਦਾਨ ਕੀਤੀ ਗਈ ਅਤੇ ਬੈਂਕਾਂ ਨੇ 43,000 ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਵੰਡੇ (Distribute loans) । ਇਹ ਜਾਣਕਾਰੀ ਜੰਮੂ `ਚ ਮੁੱਖ ਸਕੱਤਰ ਅਟਲ ਡੁੱਲੂ ਦੀ ਪ੍ਰਧਾਨਗੀ `ਚ ਆਯੋਜਿਤ ਕੇਂਦਰ ਸ਼ਾਸਿਤ ਪ੍ਰਦੇਸ਼ ਪੱਧਰ ਬੈਂਕਰ ਕਮੇਟੀ (ਯੂ. ਟੀ. ਐੱਲ. ਬੀ. ਸੀ.) ਦੀ 17ਵੀਂ ਬੈਠਕ `ਚ ਦਿੱਤੀ ਗਈ ।
ਮੀਟਿੰਗ ਵਿਚ ਕੀਤੀ ਗਈ ਸਮੀਖਿਆ
ਮੀਟਿੰਗ `ਚ 2025-26 ਦੀ ਪਹਿਲੀ ਤਿਮਾਹੀ ਅਤੇ ਪਹਿਲੀ ਛਿਮਾਹੀ `ਚ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਵੱਲੋਂ ਕਰਜ਼ਾ ਅਤੇ ਹੋਰ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਦੇ ਪ੍ਰਦਰਸ਼ਨ ਦੀ ਸਮੀਖਿਆ ਕੀਤੀ ਗਈ । ਅਧਿਕਾਰੀ ਨੇ ਦੱਸਿਆ ਕਿ ਬੈਠਕ `ਚ ਜਾਣੂ ਕਰਵਾਇਆ ਗਿਆ ਕਿ ਜੰਮੂ-ਕਸ਼ਮੀਰ ਦੇ ਬੈਂਕਾਂ ਨੇ ਚਾਲੂ ਵਿੱਤੀ ਸਾਲ (Current financial year) ਦੀ ਪਹਿਲੀ ਛਿਮਾਹੀ `ਚ 10.07 ਲੱਖ ਲਾਭਾਰਥੀਆਂ ਨੂੰ 43,017 ਕਰੋੜ ਰੁਪਏ ਦਾ ਕਰਜ਼ਾ ਵੰਡਿਆ ਹੈ । ਡੁੱਲੂ ਨੇ ਕਿਹਾ ਕਿ ਅਪ੍ਰੈਲ ਤੋਂ ਸਤੰਬਰ `ਚ ਪਹਿਲਗਾਮ ਅੱਤਵਾਦੀ ਹਮਲੇ, ਸਰਹੱਦਪਾਰ ਤਣਾਅ ਅਤੇ ਹੜ੍ਹ ਵਰਗੀਆਂ ਚੁਣੌਤੀਆਂ ਦੇ ਬਾਵਜੂਦ ਪਹਿਲ ਪ੍ਰਾਪਤ ਖੇਤਰ ਨੂੰ ਕਰਜ਼ਾ ਪ੍ਰਦਾਨ ਕਰਨਾ ਸੰਤੋਸ਼ਜਨਕ ਰਿਹਾ ਹੈ ।
Read More : 9 ਰੋਜ਼ਾ ਜੰਮੂ-ਕਸ਼ਮੀਰ ਵਿਧਾਨ ਸਭਾ ਸੈਸ਼ਨ ਭਲਕੇ ਤੋਂ









