ਭਾਰਤੀ ਫੌਜੀਆਂ ਨੇ ਪੁਲਸ ਦੇ ਸਹਿਯੋਗ ਨਾਲ ਕੀਤੇ ਦੋ ਅੱਤਵਾਦੀ ਢੇਰ

0
30
Indian soldiers

ਜੰਮੂ-ਕਸ਼ਮੀਰ, 28 ਅਗਸਤ 2025 : ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ (Jammu and Kashmir) ਦੇ ਸੈਕਟਰ ਗੁਰੇਜ ਵਿਖੇ ਅੱਜ ਭਾਰਤੀ ਫੌਜੀਆਂ (Indian soldiers) ਨੇ ਸਥਾਨਕ ਪੁਲਸ ਦੇ ਸਹਿਯੋਗ ਨਾਲ ਦੋ ਅੱਤਵਾਦੀਆਂ ਨੂੰ ਢੇਰ (Two terrorists killed) ਕਰ ਦਿੱਤਾ ।

ਫੌਜ ਨੂੰ ਮਿਲੀ ਸੀ ਅੱਤਵਾਦੀਆਂ ਦੀ ਘੁਸਪੈਠ ਸਬੰਧੀ ਜਾਣਕਾਰੀ

ਭਾਰਤੀ ਫੌਜ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਹੈ ਕਿ ਉਨ੍ਹਾਂ ਨੂੰ ਅੱਤਵਾਦੀਆਂ ਦੀ ਘੁਸਪੈਠ ਸਬੰਧੀ ਗੁਪਤ ਸੂਚਨਾ ਮਿਲੀ ਸੀ, ਜਿਸਦੇ ਚਲਦਿਆਂ ਜੰਮੂ-ਕਸ਼ਮੀਰ ਦੇ ਗੁਰੇਜ਼ ਸੈਕਟਰ (Gurez Sector) ਵਿੱਚ ਭਾਰਤੀ ਫ਼ੌਜ ਅਤੇ ਸਥਾਨਕ ਪੁਲਸ ਦਾ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ ਤੇ ਜਵਾਨਾਂ ਵਲੋਂ ਦੋ ਅੱਤਵਾਦੀਆਂ ਨੂੰ ਮਾਰ ਮੁਕਾ ਦਿੱਤਾ ਹੈ ।

ਪਹਿਲਾਂ ਵੀ ਹੋਇਆ ਹੈ ਇਸ ਤਰ੍ਹਾਂ ਦਾ ਮੁਕਾਬਲਾ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 2 ਅਗਸਤ ਨੂੰ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਅਖਲ ਦੇਵਸਰ ਇਲਾਕੇ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਦੋ ਅਤਿਵਾਦੀ ਮਾਰੇ ਗਏ ਸਨ ।

Read More : ਫ਼ੌਜ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਵਿਚ ਦੀ ਜਵਾਨਾਂ ਦੀ ਹੋਈ ਮੌਤ

LEAVE A REPLY

Please enter your comment!
Please enter your name here