ਜੰਮੂ, 8 ਦਸੰਬਰ 2025 : ਜੰਮੂ-ਕਸ਼ਮੀਰ ਦੇ ਡੋਡਾ (Doda Jammu and Kashmir) ਜਿ਼ਲੇ ਦੇ ਇਕ ਸੰਘਣੇ ਜੰਗਲ `ਚ ਐਤਵਾਰ ਇਕ ਅੱਤਵਾਦੀ ਟਿਕਾਣੇ (Terrorist hideouts) ਦਾ ਪਤਾ ਲੱਗਾ । ਉੱਥੋਂ ਇਕ ਰਾਈਫਲ ਤੇ ਗੋਲਾ-ਬਾਰੂਦ (Rifle and ammunition) ਬਰਾਮਦ ਹੋਇਆ ।
ਕੋਈ ਵੀ ਗ੍ਰਿਫ਼ਤਾਰੀ ਨਹੀਂ ਹੈ ਹੋਈ : ਅਧਿਕਾਰੀ
ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਪੁਲਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (Special Operations Group) (ਐੱਸ. ਓ. ਜੀ.) ਤੇ ਸੀ. ਆਰ. ਪੀ. ਐੱਫ. ਨੇ ਥਾਥਰੀ ਦੇ ਭੱਲਾਰਾ ਜੰਗਲ ਖੇਤਰ `ਚ ਇਕ ਸਾਂਝਾ ਆਪ੍ਰੇਸ਼ਨ ਚਲਾਇਆ । ਆਪਰੇਸ਼ਨ ਦੌਰਾਨ ਜੰਗਲ `ਚ ਇਕ ਟਿਕਾਣੇ ਤੋਂ ਇਕ ਰਾਈਫਲ, 2 ਮੈਗਜ਼ੀਨ ਤੇ 20 ਕਾਰਤੂਸ ਬਰਾਮਦ ਕੀਤੇ ਗਏ। ਐਤਵਾਰ ਰਾਤ ਤਕ ਕਾਰਵਾਈ ਜਾਰੀ ਸੀ। ਅਧਿਕਾਰੀਆਂ ਨੇ ਕਿਹਾ ਕਿ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ।
Read More : ਸਾਬਕਾ ਸਰਕਾਰੀ ਡਾਕਟਰ ਦੇ ਲਾਕਰ ਵਿਚੋਂ ਮਿਲੀ ਏ. ਕੇ. 47 ਰਾਈਫਲ









