ਹਿਮਾਚਲ ਪ੍ਰਦੇਸ, 4 ਸਤੰਬਰ 2025 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਵਿਖੇ ਬਰਸਾਤ ਪੈਣ ਦੇ ਚਲਦਿਆਂ ਜ਼ਮੀਨ ਖਿਸਕਣ (Landslide) ਕਾਰਨ ਜਿਥੇ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਉਥੇ ਛੇ ਵਿਅਕਤੀਆਂ ਦੇ ਫਸ ਜਾਣ ਦਾ ਸਮਾਚਾਰ ਹੈ ।
ਸੂਬੇ ਵਿੱਚ ਭਾਰੀ ਮੀਂਹ ਕਾਰਨ 5 ਰਾਸ਼ਟਰੀ ਰਾਜਮਾਰਗਾਂ ਸਮੇਤ 1359 ਸੜਕਾਂ ਬੰਦ
ਹਿਮਾਚਲ ਸੂਬੇ ਵਿੱਚ ਭਾਰੀ ਮੀਂਹ ਕਾਰਨ 5 ਰਾਸ਼ਟਰੀ ਰਾਜਮਾਰਗਾਂ ਸਮੇਤ 1359 ਸੜਕਾਂ ਬੰਦ ਹਨ (1359 roads including 5 national highways closed due to rain) । ਮੌਸਮ ਵਿਭਾਗ ਨੇ ਅੱਜ ਸਵੇਰੇ 10 ਵਜੇ ਤੱਕ ਕਿੰਨੌਰ, ਕੁੱਲੂ, ਮੰਡੀ, ਸ਼ਿਮਲਾ, ਸਿਰਮੌਰ ਅਤੇ ਸੋਲਨ ਜ਼ਿਲ੍ਹਿਆਂ ਵਿੱਚ ਇੱਕ ਜਾਂ ਦੋ ਥਾਵਾਂ `ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ ।
ਕਾਂਗੜਾ, ਕੁੱਲੂ, ਮੰਡੀ ਅਤੇ ਸਿਰਮੌਰ ਵਿੱਚ ਕੱਲ੍ਹ ਯੈਲੋ ਅਲਰਟ ਜਾਰੀ
ਕਾਂਗੜਾ, ਕੁੱਲੂ, ਮੰਡੀ ਅਤੇ ਸਿਰਮੌਰ ਵਿੱਚ ਕੱਲ੍ਹ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ । ਇਸ ਮੌਨਸੂਨ ਸੀਜ਼ਨ ਵਿੱਚ ਸੂਬੇ ਵਿੱਚ ਆਮ ਨਾਲੋਂ 46 ਪ੍ਰਤੀਸ਼ਤ ਵੱਧ ਮੀਂਹ ਪਿਆ ਹੈ । 1 ਜੂਨ ਤੋਂ 2 ਸਤੰਬਰ ਤੱਕ ਆਮ ਮੀਂਹ 630.2 ਮਿਲੀਮੀਟਰ ਹੁੰਦਾ ਹੈ, ਪਰ ਇਸ ਵਾਰ 921.4 ਮਿਲੀਮੀਟਰ ਮੀਂਹ ਪਿਆ ਹੈ ।
Read More : ਸਿੱਕਮ ‘ਚ ਫੌਜੀ ਕੈਂਪ ‘ਤੇ ਜ਼ਮੀਨ ਖਿਸਕਣ ਕਾਰਨ 3 ਸੈਨਿਕ ਦੀ ਹੋਈ ਮੌਤ, 6 ਲਾਪਤਾ