ਜੰਮੂ, 2 ਜੁਲਾਈ 2025 : ਹਿੰਦੂਆਂ ਦੀਆਂ ਵੱਖ-ਵੱਖ ਧਾਰਮਿਕ ਯਾਤਰਾਵਾਂ ਵਿਚੋਂ ਇਕ ਸ੍ਰੀ ਅਮਰਨਾਥ ਯਾਤਰਾ (Shri Amarnath Yatra) ਦਾ 5880 ਯਾਤਰੀਆਂ ਵਾਲਾ ਪਹਿਲਾ ਜੱਥਾ ਸਖ਼ਤ ਸੁਰੱਖਿਆ ਪ੍ਰਬੰਧਾਂ ਅਧੀਨ ਅੱਜ ਜੰਮੂ ਕਸ਼ਮੀਰ ਦੇ ਉਪ-ਰਾਜਪਾਲ (Lieutenant Governor) ਮਨੋਜ ਸਿਨਹਾ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ।
ਉਪ-ਰਾਜਪਾਲ ਦੇ ਪੂਜਾ ਮਰਨ ਮਗਰੋਂ ਜੱਥਾ ਹੋਇਆ ਰਵਾਨਾ
ਜੰਮੁ ਕਸ਼ਮੀਰ (Jammu and Kashmir) ਦੇ ਉਪ ਰਾਜਪਾਲ ਮਨੋਜ ਸਿਨਹਾ (Manoj Sinha) ਵਲੋ਼ ਪਹਿਲਾਂ ਭਗਵਤੀ ਨਗਰ ਬੇਸ ਕੈਂਪ ’ਤੇ ਪਹੁੰਚ ਕੇ ਪੂਜਾ ਕੀਤੀ ਗਈ ਅਤੇ ਫਿਰ ਕਸ਼ਮੀਰ ਦੇ ਜੁੜਵੇਂ ਬੇਸ ਕੈਂਪਾਂ ਲਈ ਯਾਤਰਾ ਨੂੰ ਹਰੀ ਝੰਡੀ ਦਿਖਾਈ ਗਈ।ਪ੍ਰਾਪਤ ਜਾਣਕਾਰੀ ਅਨੁਸਾਰ 3880 ਮੀਟਰ ਉੱਚੀ ਇਸ ਧਾਰਮਿਕ ਸਥਾਨ ਦੀ 38 ਦਿਨਾ ਯਾਤਰਾ 3 ਜੁਲਾਈ ਨੂੰ ਘਾਟੀ ਤੋਂ ਦੋ ਰੂਟਾਂ ਰਾਹੀਂ ਸ਼ੁਰੂ ਹੋਵੇਗੀ। ਜਿਸ ਤਹਿਤ ਪਹਿਲਾ ਰੂਟ ਅਨੰਤਨਾਗ ਜਿਲ੍ਹੇ ਵਿੱਚ ਰਵਾਇਤੀ ਨੂਨਵਾਨ-ਪਹਿਲਗਾਮ ਰਸਤਾ ਹੈ ਜੋ 48 ਕਿਲੋਮੀਟਰ ਲੰਮਾ ਹੈ ਜਦੋਂਕਿ ਦੂਜਾ ਗੰਦਰਬਲ ਜ਼ਿਲ੍ਹੇ ਵਿਚਲਾ ਬਾਲਟਾਲ ਰੂਟ ਹੈ, ਜੋ ਪਹਿਲੇ ਰੂਟ ਦੇ ਮੁਕਾਬਲੇ 14 ਕਿਲੋਮੀਟਰ ਛੋਟਾ ਹੈ।
ਪਹਿਲੇ ਜਥੇ ਵਿਚ ਸਨ 1115 ਔਰਤਾਂ, 31 ਬੱਚੇ ਅਤੇ 16 ਟ੍ਰਾਂਸਜੈਂਡਰ
ਜੰਮੂ ਕਸ਼ਮੀਰ ਤੋਂ ਰਵਾਨਾ ਹੋੲ ਸ੍ਰੀ ਅਮਰਨਾਥ ਯਾਤਰਾ ਦੇ ਪਹਿਲੇ ਜੱਥੇ ਵਿਚ 1,115 ਮਹਿਲਾਵਾਂ, 31 ਬੱਚੇ ਅਤੇ 16 ਟ੍ਰਾਂਸਜੈਂਡਰ ਸ਼ਾਮਲ ਹਨ ਅਤੇ ਇਸ ਯਾਤਰਾ ਵਿਚ ਸ਼ਾਮਲ ਹੋਣ ਲਈ 5892 ਸ਼ਰਧਾਲੁਆਂ ਦਾ ਪਹਿਲਾ ਜੱਥਾ ਅੱਜ ਰਵਾਨਾ ਹੋਇਆ ਹੈ। ਉਕਤ ਯਾਤਰਾ 9 ਅਗਸਤ ਨੂੰ ਸਮਾਪਤ ਹੋਵੇਗੀ।ਅਧਿਕਾਰੀਆਂ ਦੱਸਿਆ ਕਿ ਇਸ ਸਾਲ ਦੀ ਅਮਰਨਾਥ ਯਾਤਰਾ ਲਈ ਹੁਣ ਤੱਕ 3.31 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ।
Read More : ਅਮਰਨਾਥ ਯਾਤਰਾ ‘ਤੇ ਜਾਣ ਲਈ ਇਸ ਤਾਰੀਖ਼ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ