
ਨੇਪਾਲ ਵਿੱਚ ਅੰਤਰਰਾਸ਼ਟਰੀ ਐਵਰੈਸਟ ਦਿਵਸ ਦੇ ਮੌਕੇ ‘ਤੇ 100 ਤੋਂ ਵੱਧ ਪਰਬਤਾਰੋਹੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਵਿੱਚ ਭਾਰਤ ਦੇ 15 ਪਰਬਤਾਰੋਹੀਆਂ ਨੇ ਵੀ ਹਿੱਸਾ ਲਿਆ। ਨੇਪਾਲ ਦੇ ਸੈਰ-ਸਪਾਟਾ ਮੰਤਰੀ ਬਦਰੀ ਪਾਂਡੇ ਨੇ ਸਾਰੇ ਪਰਬਤਾਰੋਹੀਆਂ ਨੂੰ ਪ੍ਰਸ਼ੰਸਾ ਪੱਤਰ ਭੇਟ ਕੀਤੇ।
ਲੁਧਿਆਣਾ ਪਹੁੰਚੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਡੇਂਗੂ ਵਿਰੁੱਧ ਜੰਗ ਮੁਹਿੰਮ ਦੀ ਕੀਤੀ ਸ਼ੁਰੂਆਤ
ਦੱਸਣਯੋਗ ਹੈ ਕਿ ਕਿੰਨੌਰ, ਹਿਮਾਚਲ ਪ੍ਰਦੇਸ਼ ਤੋਂ ਅਮਿਤ ਨੇਗੀ ਵੀ ਸਨਮਾਨਿਤ ਕੀਤੇ ਗਏ ਲੋਕਾਂ ਵਿੱਚ ਸ਼ਾਮਲ ਸਨ। ਉਹ ਭਾਰਤ ਦੇ ਸਭ ਤੋਂ ਘੱਟ ਉਮਰ ਦੇ ਐਵਰੈਸਟ ਜੇਤੂਆਂ ਵਿੱਚੋਂ ਇੱਕ ਹੈ। ਉਸਨੇ ਮਾਊਂਟ ਐਵਰੈਸਟ (8848.86 ਮੀਟਰ), ਕੰਚਨਜੰਗਾ (8,586 ਮੀਟਰ) ਅਤੇ ਅੰਨਪੂਰਨਾ (8091 ਮੀਟਰ) ਨੂੰ ਸਫਲਤਾਪੂਰਵਕ ਸਰ ਕੀਤਾ ਹੈ।
ਦੱਸ ਦਈਏ ਕਿ ਅਮਿਤ ਕਿੰਨੌਰ ਦਾ ਪਹਿਲਾ ਨੌਜਵਾਨ ਹੈ ਜਿਸਨੇ ਅੰਨਪੂਰਨਾ ਪਹਾੜ ‘ਤੇ ਚੜ੍ਹਾਈ ਕੀਤੀ। ਸਮਾਰੋਹ ਵਿੱਚ ਅਸ਼ੀਸ਼ ਸਿੰਘ, ਨਿਸ਼ਾ ਕੁਮਾਰੀ, ਅਨੁਜਾ ਵੈਦਿਆ, ਬਲਜੀਤ ਕੌਰ, ਸੁਵਿਧਾ ਕੜਲਾਗ, ਸੂਰਿਆ ਪ੍ਰਕਾਸ਼, ਸ਼ੇਖ ਹਿਮਾਂਸ਼ੂ, ਸਤਿਆਰੂਪ ਸਿਧਾਂਤ, ਜੋਤੀ ਰਾਤਰੇ ਅਤੇ ਨਵੋਦਿਤਾ ਸਮੇਤ ਭਾਰਤ ਦੇ ਹੋਰ ਪਰਬਤਰੋਹੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ‘ਤੇ, ‘ਐਵਰੈਸਟ ਅਲਾਇੰਸ ਨੇਪਾਲ’ ਨੇ ਇੱਕ ਵਿਸ਼ੇਸ਼ ਕਾਨਫਰੰਸ ਦਾ ਆਯੋਜਨ ਕੀਤਾ। ਇਸ ਵਿੱਚ ਪਰਬਤਾਰੋਹ ਦੇ ਨਾਲ-ਨਾਲ ਗਲੋਬਲ ਵਾਰਮਿੰਗ ਅਤੇ ਵਾਤਾਵਰਣ ਪਰਿਵਰਤਨ ‘ਤੇ ਵੀ ਚਰਚਾ ਕੀਤੀ ਗਈ। ਨੇਪਾਲ ਸਰਕਾਰ ਨੇ ਪਹਾੜੀ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਪਰਬਤਾਰੋਹੀਆਂ ਦੀ ਸੁਰੱਖਿਆ ਦੇ ਨਾਲ-ਨਾਲ ਹਿਮਾਲਿਆ ਦੀ ਸੰਭਾਲ ਲਈ ਆਪਣੀ ਵਚਨਬੱਧਤਾ ਪ੍ਰਗਟ ਕੀਤੀ।