ਹਿਮਾਚਲ ਪ੍ਰਦੇਸ਼, 18 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ (Himachal) ਦੀ ਸਰਕਾਰ ਵਲੋਂ ਸਰਕਾਰੀ ਕਰਮਚਾਰੀਆਂ ਲਈ ਇਕ ਡਰੈਸ ਕੋਡ (Dress code) ਜਾਰੀ ਕੀਤੇ ਜਾਣ ਬਾਰੇ ਜਾਣਕਾਰੀ ਸਾਹਮਣੇ ਆਈ ਹੈ ।
ਕੀ ਡਰੈਸ ਕੋਡ ਕੀਤਾ ਗਿਆ ਹੈ ਜਾਰੀ
ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੀ ਅਗਵਾਈ ਵਾਲੇ ਪ੍ਰਸ਼ਾਸਨ ਵਲੋਂ ਸਰਕਾਰੀ ਕਰਮਚਾਰੀਆਂ (Government employees) ਲਈ ਡਰੈਸ ਕੋਡ ਜਾਰੀ ਕੀਤਾ ਗਿਆ ਹੈ । ਜਿਸ ਤਹਿਤ ਦਫ਼ਤਰ ਵਿਚ ਆਉਣ ਵਾਲੇ ਪੁਰਸ਼ ਕਰਮਚਾਰੀਆਂ (Male employees) ਨੂੰ ਹੁਣ ਪੈਂਟ ਕਮੀਜ਼ ਪਾਉਣੇ ਲਾਜ਼ਮੀ ਹੋਣਗੇ ਅਤੇ ਮਹਿਲਾ ਕਰਮਚਾਰੀਆਂ (Women employees) ਨੂੰ ਸਾੜੀਆਂ ਜਾਂ ਸਲਵਾਰ ਸੂਟ ਪਾਉਣੇ ਲਾਜ਼ਮੀ ਕੀਤੇ ਗਏ ਹਨ । ਉਪਰੋਕਤ ਹੁਕਮਾਂ ਦੇ ਚਲਦਿਆਂ ਸਰਕਾਰ ਨੇ ਜੀਨਸ, ਟੀ-ਸ਼ਰਟਾਂ ਅਤੇ ਪਾਰਟੀ ਵੇਅਰ ਪਾਉਣ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੈ ।
ਕਿਸ ਨੇ ਕੀਤੇ ਹਨ ਹੁਕਮ ਜਾਰੀ
ਹਿਮਾਚਲ ਸਰਕਾਰ ਦੇ ਪ੍ਰਸ਼ਾਸਨ ਵਲੋਂ ਜੋ ਕਰਮਚਾਰੀਆਂ ਨੂੰ ਡਰੈਸ ਕੋਡ ਜਾਰੀ ਕੀਤੇ ਜਾਣ ਬਾਰੇ ਹੁਕਮਾਂ ਦਾ ਪਤਾ ਲੱਗਿਆ ਹੈ ਉਹ ਹੁਕਮ ਹਿਮਾਚਲ ਪ੍ਰਦੇਸ਼ ਸਰਕਾਰ (Government of Himachal Pradesh) ਦੇ ਪ੍ਰਸੋਨਲ ਵਿਭਾਗ ਦੇ ਸੰਯੁਕਤ ਸਕੱਤਰ ਨੀਰਜ ਕੁਮਾਰ ਦੁਆਰਾ ਜਾਰੀ ਕੀਤੇ ਗਏ ਸਨ । ਹੁਕਮ ਵਿੱਚ ਕਿਹਾ ਗਿਆ ਹੈ ਕਿ ਪੁਰਸ਼ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਕਾਲਰ ਵਾਲੀਆਂ ਕਮੀਜ਼ਾਂ ਅਤੇ ਫਾਰਮਲ ਪੈਂਟਾਂ ਪਾ ਕੇ ਅਤੇ ਮਹਿਲਾ ਕਰਮਚਾਰੀ ਸਾੜੀਆਂ, ਫਾਰਮਲ ਸੂਟ, ਸਲਵਾਰ-ਕੁਰਤਾ-ਦੁਪੱਟਾ ਦਫਤਰ ਵਿੱਚ ਰਿਪੋਰਟ ਕਰਨੀ ਚਾਹੀਦੀ ਹੈ ।
Read More : ਹਿਮਾਚਲ ਸਰਕਾਰ ਨੇ ਵੱਖ-ਵੱਖ ਅਹੁਦੇਦਾਰਾਂ ਨੂੰ ਦਿੱਤੇ ਕੈਬਨਿਟ ਰੈਂਕ ਨੂੰ ਕੀਤਾ ਖਤਮ









