ਕਾਰ ਦੇ ਟਰੱਕ ਹੇਠਾਂ ਫਸਣ ਕਾਰਨ ਚਾਰ ਜਣਿਆਂ ਦੀ ਮੌਕੇ ਤੇ ਹੋਈ ਮੌਤ

0
22
Uttrakhnad Accident

ਉਤਰਾਖੰਡ, 17 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ ਦੇ ਰਿਸ਼ੀਕੇਸ਼ (Rishikesh) ਵਿਚ ਇਕ ਤੇਜ਼ ਰਫ਼ਤਾਰ ਮਹਿੰਦਰਾ ਕਾਰ (Mahindra Car) ਜੋ ਕਿ ਸੜਕ ਕੰਢੇ ਖੜ੍ਹੇ ਇੱਕ ਟਰੱਕ (Truck) ਨਾਲ ਟਕਰਾ ਗਈ ਅਤੇ ਉਸ ਦੇ ਹੇਠਾਂ ਫਸ ਗਈ ਦੇ ਕਾਰਨ ਕਾਰ ਵਿੱਚ ਸਵਾਰ ਚਾਰ ਦੋਸਤਾਂ ਦੀ ਮੌਕੇ `ਤੇ ਹੀ ਮੌਤ (Death) ਹੋ ਗਈ ।

ਕੌਣ ਕੌਣ ਹੈ ਮ੍ਰਿਤਕਾਂ ਵਿਚ

ਮ੍ਰਿਤਕਾਂ ਦੀ ਪਛਾਣ ਧੀਰਜ ਜੈਸਵਾਲ (31), ਹਰੀਓਮ ਪਾਂਡੇ (22), ਕਰਨ ਪ੍ਰਸਾਦ (23) ਤੇ ਸਤਿਅਮ ਕੁਮਾਰ (20) ਵਾਸੀ ਰਿਸ਼ੀਕੇਸ਼ ਵਜੋਂ ਹੋਈ ਹੈ ।

ਕਿਥੋਂ ਆ ਰਹੀ ਸੀ ਕਾਰ

ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਜੋ ਕਿ ਹਰਿਦੁਆਰ ਤੋਂ ਆ ਰਹੀ ਸੀ ਸੜਕ ਕੰਢੇ ਖੜ੍ਹੇ ਟਰੱਕ ਨਾਲ ਟਕਰਾਉਣ ਤੇ ਵਾਪਰੇ ਹਾਦਸੇ ਤੋਂ ਬਾਅਦ ਘਟਨਾ ਸਥਾਨ `ਤੇ ਹਫੜਾ-ਦਫੜੀ ਮਚ ਗਈ ਅਤੇ ਰਾਹਗੀਰ ਤੁਰੰਤ ਮਦਦ ਲਈ ਦੌੜੇ । ਇਸ ਦੌਰਾਨ ਪੁਲਸ ਨੂੰ ਦੱਸਿਆ ਗਿਆ ।

ਰਿਸ਼ੀਕੇਸ਼ ਦੇ ਪੁਲਸ ਥਾਣਾ ਕੋਤਵਾਲੀ ਅਨੁਸਾਰ 16 ਦਸੰਬਰ ਦੀ ਰਾਤ ਨੂੰ ਰਿਸ਼ੀਕੇਸ਼ ਕੰਟਰੋਲ 112 ਰਾਹੀਂ ਸੂਚਨਾ ਮਿਲੀ ਕਿ ਇੱਕ ਕਾਰ ਪੀ. ਐਨ. ਬੀ. ਸਿਟੀ ਗੇਟ ਦੇ ਨੇੜੇ ਸੜਕ ਕੰਢੇ ਖੜ੍ਹੇ ਇੱਕ ਟਰੱਕ ਨਾਲ ਟਕਰਾ (Collision with a truck) ਗਈ ਹੈ । ਸੂਚਨਾ ਮਿਲਦੇ ਹੀ ਪੁਲਿਸ ਫੋਰਸ ਤੁਰੰਤ ਮੌਕੇ `ਤੇ ਪਹੁੰਚ ਗਈ । ਪ੍ਰਤੱਖ ਦਰਸ਼ੀਆਂ ਅਨੁਸਾਰ ਹਾਦਸਾ ਇੰਨਾ ਭਿਆਨਕ ਸੀ ਕਿ ਲਾਸ਼ਾਂ ਦੇ ਟੁਕੜੇ ਸਾਰੀ ਸੜਕ `ਤੇ ਖਿੰਡੇ ਹੋਏ ਸਨ ।

Read more : ਖੜ੍ਹੇ ਟਰੱਕ ਨਾਲ ਟਕਰਾਈ ਤੇਜ਼ ਰਫ਼ਤਾਰ ਵੈਨ, 5 ਲੋਕਾਂ ਦੀ ਮੌਤ, 10 ਜ਼ਖਮੀ

LEAVE A REPLY

Please enter your comment!
Please enter your name here