ਹਿਮਾਚਲ ਵਿਚ ਇਕ ਕੁੜੀ ਦਾ ਦੋ ਭਰਾਵਾਂ ਨਾਲ ਹੋਏ ਵਿਆਹ ਨੇ ਸਭ ਨੂੰ ਚੌਂਕਾਇਆ

0
17
A girl's marriage to two brothers

ਹਿਮਾਚਲ, 19 ਜੁਲਾਈ 2025 : ਭਾਰਤ ਦੇਸ਼ ਦੇ ਸੂਬੇ ਹਿਮਾਚਲ (Himachal) ਜਿਸਨੂੰ ਸੈਰ-ਸਪਾਟੇ ਦੇ ਕੇਂਦਰ ਦੇ ਤੌਰ ਤੇ ਜਾਣਿਆਂ ਜਾਂਦਾ ਹੈ ਦੇ ਟ੍ਰਾਂਸਗਿਰੀ ਖੇਤਰ ਵਿਖੇ ਇਕ ਕੁੜੀ ਦਾ ਵਿਆਹ ਦੋ ਲੜਕਿਆਂ ਨਾਲ (A girl’s marriage to two boys) ਉਹ ਵੀ ਪੁਰਾਣੀ ਰਵਾਇਤੀ ਮੁਤਾਬਕ ਸ਼ਾਨਦਾਰ ਤਰੀਕੇ ਨਾਲ ਹੋਇਆ ਹੈ । ਇਸ ਸਮੁੱਚੀ ਗੱਲ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ ਕਿਉਂਕਿ ਅਜਿਹਾ ਬਹੁਤ ਹੀ ਘੱਟ ਹੁੰਦਾ ਹੈ ।

ਕੌਣ ਹੈ ਲੜਕੀ ਜਿਸਨੇ ਦੋ ਭਰਾਵਾਂ ਨਾਲ ਹੀ ਕਰ ਲਿਆ ਵਿਆਹ

ਹਿਮਾਚਲ ਦੇ ਨੇੜਲੇ ਪਿੰਡ ਕੁਨਹਟ (Village Kunhat) ਦੀ ਵਸਨੀਕ ਸੁਨੀਤਾ ਚੌਹਾਨ (Sunita Chauhan) ਨਾਮਕ ਲੜਕੀ ਨੇ ਸਿਰਮੌਰ ਜਿ਼ਲੇ ਵਿਚ ਸ਼ਲਿਾਈ ਪਿੰਡ ਦੇ ਪ੍ਰਦੀਪ ਨੇਗੀ ਤੇ ਕਪਿਲ ਨੇਗੀ ਨਾਲ ਵਿਆਹ ਕੀਤਾ ਹੈ। ਹਾਲਾਂਕਿ ਅਜਿਹਾ ਪਰਦੇ ਦੇ ਪਿੱਛੇ ਤਾਂ ਹੁੰਦਾ ਹੋਵੇ ਪਰ ਖੁੱਲ੍ਹੇਆਮ ਬਹੁਤ ਹੀ ਘੱਟ ਦੇਖਣ ਨੂੰ ਮਿਲਦਾ ਹੈ ।

ਕੀ ਆਖਦੇ ਨੇ ਪ੍ਰਦੀਪ ਤੇ ਕਪਿਲ ਨੇਗੀ

ਇਕ ਕੁੜੀ ਨਾਲ ਦੋ ਭਰਾਵਾਂ ਵਲੋਂ ਵਿਆਹ ਕੀਤੇ ਜਾਣ ਦੇ ਮਾਮਲੇ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਪ੍ਰਦੀਪ ਨੇਗੀ (Pradeep Negi) ਨੇ ਕਿਹਾ ਕਿ ਇਹ ਸਾਡਾ ਸਾਂਝਾ ਫ਼ੈਸਲਾ ਸੀ । ਇਹ ਭਰੋਸੇ, ਦੇਖਭਾਲ ਅਤੇ ਸਾਂਝੀ ਜਿੰਮੇਵਾਰੀ ਦਾ ਮਾਮਲਾ ਹੈ ਤੇ ਉਹ ਅਪਣੀਆਂ ਪਰੰਪਰਾਵਾਂ ਦੀ ਪਾਲਣਾ ਪੂਰੇ ਦਿਲ ਤੋਂ ਕੀਤੀ ਹੈ।

ਇਸੇ ਤਰ੍ਹਾਂ ਕਪਿਲ ਨੇਗੀ (Kapil Negi) ਨੇ ਕਿਹਾ ਕਿ ਅਸੀਂ ਹਮੇਸ਼ਾਂ ਪਾਰਦਰਸ਼ਤਾ ਵਿਚ ਵਿਸ਼ਵਾਸ ਰੱਖਦੇ ਹਾਂ । ਮੈਂ ਵਿਦੇਸ਼ ਵਿਚ ਰਹਿ ਸਕਦਾ ਹਾਂ ਪਰ ਇਸ ਵਿਆਹ ਰਾਹੀਂ, ਅਸੀਂ ਅਪਣੀ ਪਤਨੀ ਲਈ ਇਕ ਸੰਯੁਕਤ ਪਰਵਾਰ ਵਜੋਂ ਸਮਰਥਨ, ਸਥਿਰਤਾ ਅਤੇ ਪਿਆਰ ਯਕੀਨੀ ਬਣਾ ਰਹੇ ਹਾਂ ।

Read More : ਲੜਕੀ ਨੂੰ ਵਰਗਲਾ ਕੇ ਵਿਆਹ ਕਰਵਾਉਣ ਦਾ ਝਾਂਸਾ ਦੇਣ ਤੇ ਕੇਸ ਦਰਜ

LEAVE A REPLY

Please enter your comment!
Please enter your name here