ਹਿਮਾਚਲ ਪ੍ਰਦੇਸ, 24 ਜੁਲਾਈ 2025 : ਭਾਰਤ ਦੇਸ਼ ਦੇ ਸੈਰ-ਸਪਾਟੇ ਵਾਲੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਮੰਡੀ ਦੇ ਸਰਕਾਘਾਟ ਵਿਖੇ ਅੱਜ ਹਾਈਵੇਅ ਟਰਾਂਸਪੋਰਟ ਕਾਰਪੋਰੇਸ਼ਨ (ਐਚ. ਆਰ. ਟੀ. ਸੀ.) ਦੀ ਇੱਕ ਬੱਸ ਖੱਡ ਵਿੱਚ ਡਿੱਗਣ ਨਾਲ ਬਸ ਵਿਚ ਸਵਾਰ 5 ਯਾਤਰੀਆਂ ਦੀ ਮੌਤ (5 passengers died) ਹੋ ਗਈ, ਜਦੋਂ ਕਿ 20 ਤੋਂ ਵੱਧ ਯਾਤਰੀਆਂ ਦੇ ਜ਼ਖ਼ਮੀ (Injured) ਹੋ ਗਏ ਹਨ । ਪ੍ਰਾਪਤ ਜਾਣਕਾਰੀ ਮੁਤਾਬਕ ਮਰਨ ਵਾਲਿਆਂ ਵਿਚ ਤਿੰਨ ਔਰਤਾਂ ਸ਼ਾਮਲ ਹਨ । ਜਿਹੜੇ ਵਿਅਕਤੀ ਇਸ ਸੜਕੀ ਦੁਰਘਟਨਾ ਵਿਚ ਜ਼ਖ਼ਮੀ ਹੋ ਗਏ ਹਨ ਨੂੰ ਫੌਰੀ ਤੌਰ ਤੇ ਮੈਡੀਕਲ ਮਦਦ ਲਈ ਸਰਕਾਘਾਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ।
ਬਸ ਜਾ ਰਹੀ ਸੀ ਜਾਮਨੀ ਤੋਂ ਸਕਰਾਘਾਟ
ਹਿਮਾਚਲ ਦੇ ਸਕਰਾਘਾਟ ਵਿਖੇ ਹੋਈ ਦੁਰਘਟਨਾ ਵਿਚ ਖੱਡ ਵਿਚ ਡਿੱਗੀ ਬਸ (The bus fell into the ditch.) ਜਾਮਨੀ ਤੋਂ ਸਕਰਾਘਾਟ ਜਾ ਰਹੀ ਸੀ ਕਿ ਇਸ ਦੌਰਾਨ ਸਰਕਾਘਾਟ-ਜਾਮਨੀ-ਦੁਰਗਾਪੁਰ ਸੜਕ `ਤੇ ਮਾਸੇਰਾਨ ਤਲਗਰਾ ਨੇੜੇ ਸੜਕ ਤੋਂ ਲਗਭਗ 150 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ । ਇਸ ਤੋਂ ਬਾਅਦ ਮੌਕੇ `ਤੇ ਕਾਫ਼ੀ ਚੀਕ-ਚਿਹਾੜਾ ਪੈ ਗਿਆ। ਸਥਾਨਕ ਪ੍ਰਸ਼ਾਸਨ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ । ਪੁਲਸ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਐਂਬੂਲੈਂਸਾਂ ਵਿੱਚ ਹਸਪਤਾਲ ਲੈ ਜਾ ਰਹੀ ਹੈ ।
Read More : ਦੇਹਰਾਦੂਨ ਵਿੱਚ ਬੱਦਲ ਫਟਣ ਕਾਰਨ ਸੋਂਗ ਨਦੀ ‘ਚ ਆਇਆ ਹੜ੍ਹ