ਹਿਮਾਚਲ, 2 ਜੁਲਾਈ 2025 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਵਿਚ ਬੀਤੀ ਰਾਤ 17 ਥਾਵਾਂ ਤੇ ਬਦਲ ਫਟਣ ( cloudburst) ਦੇ ਚਲਦਿਆਂ 18 ਜਣਿਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਣਯੋਗ ਹੈ ਕਿ ਜਿਨ੍ਹਾਂ 17 ਥਾਵਾਂ ਤੇ ਬੱਦਲ ਫਟਣ ਦੀ ਗੱਲ ਦੱਸੀ ਜਾ ਰਹੀ ਹੈ ਵਿਚੋਂ ਸਿਰਫ਼ ਤੇ ਸਿਰਫ਼ ਮੰਡੀ ਜਿ਼ਲੇ ਵਿਚ ਹੀ 15 ਬਦਲ ਫਟੇ (15 options available) ਹਨ ਤੇ ਕੁੱਲੂ ਅਤੇ ਕਿਨੌਰ ਜਿ਼ਲ੍ਹਿਆਂ ਵਿੱਚ ਇੱਕ-ਇੱਕ ਬੱਦਲ ਦੇ ਫਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਬਦਲ ਫਟਣ ਨਾਲ ਹੋਈ ਹੈ ਬਿਆਸ ਦਰਿਆ ਤੇ ਨਾਲਿਆਂ ਦੇ ਕਹਿਰ ਕਾਰਨ ਤਬਾਹੀ
ਹਿਮਾਚਲ (Himachal) ਵਿਚ ਇਕ ਪਾਸੇ ਮੀਂਹ, ਦੂਸਰੇ ਪਾਸੇ ਬੱਦਲ ਫਟਣ ਅਤੇ ਤੀਸਰੇ ਪਾਸੇ ਇਨ੍ਹਾਂ ਨਾਲ ਪੈਦਾ ਹੋਏ ਪਾਣੀ ਕਾਰਨ ਆਏ ਹੜ੍ਹ ਤੋਂ ਵੀ ਬਦਤਰ ਹਾਲਾਤਾਂ ਨੇ ਅਜਿਹਾ ਮੰਜਰ ਦਿਖਾ ਦਿੱਤਾ ਹੈ ਜਿਵੇਂ ਕਿ ਚੁਫੇਰੇਓਂ ਬਸ ਤਬਾਹੀ ਹੀ ਤਬਾਹੀ ਹੈ। ਉਕਤ ਘਟਨਾਕ੍ਰਮ ਦੇ ਚਲਦਿਆਂ ਸਮੁੱਚੇ ਹਿਮਾਚਲ ਸੂਬੇ ਵਿਚ 18 ਜਣਿਆਂ ਦੀ ਮੌਤ (18 people died.) ਹੋ ਗਈ ਉਥੇ ਇਨ੍ਹਾਂ 18 ਵਿਚੋ਼ 16 ਜਣੇ ਤਾਂ ਸਿਰਫ਼ ਮੰਡੀ (Market) ਤੋਂ ਹੀ ਹਨ ਤੇ 33 ਲੋਕ ਹਾਲੇ ਵੀ ਲਾਪਤਾ ਹੋਣ ਦੇ ਨਾਲ ਨਾਲ ਦਰਜਨਾਂ ਲੋਕ ਜ਼ਖ਼ਮੀ ਹਨ ।
Read More : ਬੱਦਲ ਫਟਣ ਕਾਰਨ ਹਿਮਾਚਲ ਦੇ ਮੰਡੀ ਵਿੱਚ ਹੜ੍ਹ ਨਾਲ ਇਕ ਦੀ ਮੌਤ 18 ਜਣੇ ਲਾਪਤਾ









