ਹਰਿਆਣਾ, 28 ਜਨਵਰੀ 2026 : ਹਰਿਆਣਾ ਦੇ ਜਿ਼ਲਾ ਕੈਥਲ (District Kaithal) ਦੇ ਕੁਰੂਕਸ਼ੇਤਰ ਰੋਡ ਤੇ ਵਾਪਰੇ ਇਕ ਕਾਰ ਸੜਕ ਹਾਦਸੇ (Road accidents) ਵਿਚ ਤਿੰਨ ਵਿਅਕਤੀਆਂ ਦੀ ਮੌਤ ਤੇ ਇਕ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ ।
ਕੌਣ ਹੈ ਜੋ ਹਾਦਸੇ ਵਿਚ ਉਤਰ ਗਿਆ ਮੌਤ ਦੇ ਘਾਟ
ਮਿਲੀ ਜਾਣਕਾਰੀ ਅਨੁਸਾਰ ਕਾਰ ਸਵਾਰ ਵਿਅਕਤੀ ਸ਼ਾਹਬਾਦ ਤੋਂ ਕੈਥਲ ਜਾ ਰਹੇ ਸਨ ਕਿ ਅਚਾਨਕ ਕਾਰ ਹਾਦਸਾਗ੍ਰਸਤ (Car accident) ਹੋ ਗਈ ਤੇ ਇਸ ਹਾਦਸੇ ਵਿਚ ਤਿੰਨ ਦੀ ਮੌਤ (Three dead) ਹੋ ਗਈ ਹੈ । ਜਿਨ੍ਹਾਂ ਵਿਚ ਚਿਰੰਜੀਵ ਕਲੋਨੀ ਦੇ ਰਹਿਣ ਵਾਲੇ 74 ਸਾਲਾ ਦੇਵਰਾਜ, ਉਨ੍ਹਾਂ ਦੀ ਪਤਨੀ ਊਸ਼ਾ (72) ਅਤੇ 45 ਸਾਲਾ ਪੁੱਤਰ ਸਚਿਨ ਸ਼ਾਮਲ ਹਨ ਜਦੋਂ ਕਿ ਅਮਨ ਨਾਮ ਦਾ ਇੱਕ ਨੌਜਵਾਨ ਜ਼ਖ਼ਮੀ (Youngman injured) ਹੋ ਗਿਆ ਅਤੇ ਉਸ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਨੂੰ ਖਿੜਕੀਆਂ ਤੋੜ ਕੇ ਕਾਰ ਵਿੱਚੋਂ ਬਾਹਰ ਕੱਢਿਆ ਗਿਆ ।
ਹਾਦਸੇ ਦਾ ਕਾਰਨ ਅਵਾਰਾ ਜਾਨਵਰ ਜਾ ਰਿਹਾ ਮੰਨਿਆਂ
ਜਾਣਕਾਰੀ ਮੁਤਾਬਕ ਵੈਗਨਾਰ ਕਾਰ ਜੋ ਹਾਦਸੇ ਦਾ ਸਿ਼ਕਾਰ ਹੋ ਗਈ ਦੇ ਹਾਦਸਾਗ੍ਰਸਤ ਹੋਣ ਦਾ ਕਾਰਨ ਅਵਾਰਾ ਜਾਨਵਰ ਮੰਨਿਆਂ ਜਾ ਰਿਹਾ ਹੈ । ਕਾਰ ਚਾਲਕ ਨੇ ਜਦੋਂ ਕਾਰ ਦੀ ਰਫ਼ਤਾਰ ਅੱਗੇ ਆਏ ਅਵਾਰਾ ਜਾਨਵਰ ਨੂੰ ਬਚਾਉਣ ਦੀ ਕੋਸਿ਼ਸ਼ ਕੀਤੀ ਤਾਂ ਬਚਾਉਂਦੇ ਵੇਲੇ ਕਾਰ ਬੇਕਾਬੂ ਹੋ ਗਈ ਅਤੇ ਇਕ ਦਰੱਖ਼ਤ ਨਾਲ ਜਾ ਟਕਰਾਈ । ਹਾਦਸੇ ਵਿੱਚ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ । ਘਟਨਾ ਦੀ ਸੂਚਨਾ ਮਿਲਣ `ਤੇ ਸਦਰ ਪੁਲਸ ਸਟੇਸ਼ਨ ਦੀ ਇੱਕ ਟੀਮ ਮੌਕੇ `ਤੇ ਪਹੁੰਚੀ ਅਤੇ ਤਿੰਨਾਂ ਨੂੰ ਕੈਥਲ ਸਿਵਲ ਹਸਪਤਾਲ ਲੈ ਗਈ, ਜਿੱਥੇ ਜਾਂਚ ਤੋਂ ਬਾਅਦ ਡਾਕਟਰ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ।
Read more : ਸੜਕ ਹਾਦਸੇ ਵਿਚ ਦੋ ਜਣਿਆਂ ਦੀ ਹੋਈ ਮੌਤ









