ਸਰੋਂ ਬਾਰਦਾਨਾ ਘੁਟਾਲਾ ਭ੍ਰਿਸ਼ਟਾਚਾਰ ਤੇ ਪ੍ਰਸ਼ਾਸਨਿਕ ਲਾਪ੍ਰਵਾਹੀ ਦੀ ਉਦਾਹਰਣ : ਰਾਓ

0
32
Narinder Rao

ਚੰਡੀਗੜ੍ਹ, 26 ਮਾਰਚ 2026 : ਹਰਿਆਣਾ (Haryana) ਦੇ ਮਹਿੰਦਰਗੜ੍ਹ ਵਿਖੇ ਇਕ ਸਰੋਂ ਬਾਰਦਾਨ ਘੁਟਾਲੇ (Scams) ਦੇ ਸਾਹਮਣੇ ਆਉਣ ਤੇ ਸਿਆਸਤ ਹੋਰ ਵੀ ਜਿਆਦਾ ਗਰਮ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ ।

ਕੀ ਆਖਿਆ ਹਰਿਆਣਾ ਕਾਂਗਰਸ ਦੇ ਸੂਬਾ ਪ੍ਰਧਾਨ ਨੇ

ਹਰਿਆਣਾ ਵਿਚ ਕਾਂਗਰਸ ਦੇ ਸੂਬਾ ਪ੍ਰਧਾਨ (State Congress President) ਨਰਿੰਦਰ ਰਾਓ ਨੇ ਹਰਿਆਣਾ ਦੇ ਮਹਿੰਦਰਗੜ੍ਹ ਵਿੱਚ ਸਾਹਮਣੇ ਆਏ ਸਰ੍ਹੋਂ ਬਾਰਦਾਨਾ ਘੋਟਾਲੇ ਨੂੰ ਲੈ ਕੇ ਇਸ ਮੁੱਦੇ ‘ਤੇ ਸੂਬਾ ਸਰਕਾਰ ‘ਤੇ ਤਿੱਖਾ ਤੰਜ਼ ਕਸਦਿਆਂ ਕਿਹਾ ਕਿ ਇਹ ਮਾਮਲਾ ਸੂਬੇ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਪ੍ਰਸ਼ਾਸਨਿਕ ਲਾਪਰਵਾਹੀ ਦਾ ਉਦਾਹਰਣ ਹੈ । ਉਨ੍ਹਾਂ ਦੋਸ਼ ਲਗਾਇਆ ਕਿ ਕਿਸਾਨਾਂ ਦੀ ਮਿਹਨਤ ਅਤੇ ਹੱਕ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਹੈ ਕਿ ਕਿਸਾਨਾਂ ਦੇ ਹਿਤ ਸਭ ਤੋਂ ਪਿਆਰੇ ਹਨ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਖਰੀਦ ਪ੍ਰਕਿਰਿਆ ਵਿੱਚ ਹੀ ਘੋਟਾਲੇ ਹੋ ਰਹੇ ਹਨ । ਬਾਰਦਾਨਾ ਵਰਗੀ ਬੁਨਿਆਦੀ ਵਿਵਸਥਾ ਵਿੱਚ ਗੜਬੜੀ ਇਹ ਸਾਬਤ ਕਰਦੀ ਹੈ ਕਿ ਸਿਸਟਮ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਿਆ ਹੈ ।

ਪਾਰਦਰਸ਼ਤਾ ਵਰਤੀ ਜਾਂਦੀ ਤੇ ਨਿਗਰਾਨੀ ਮਜ਼ਬੂਤ ਹੁੰਦੀ ਤਾਂ ਘੁੁਟਾਲਾ ਨਾ ਹੁੰਦਾ

ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਮੇਂ ਸਿਰ ਪਾਰਦਰਸ਼ਤਾ ਵਰਤੀ ਜਾਂਦੀ ਅਤੇ ਨਿਗਰਾਨੀ ਮਜ਼ਬੂਤ ਹੁੰਦੀ, ਤਾਂ ਇਸ ਤਰ੍ਹਾਂ ਦੇ ਘੋਟਾਲੇ ਸਾਹਮਣੇ ਨਾ ਆਉਂਦੇ । ਇਹ ਸਿਰਫ ਲਾਪਰਵਾਹੀ ਨਹੀਂ ਬਲਕਿ ਸੁਨਿਯੋਜਿਤ ਭ੍ਰਿਸ਼ਟਾਚਾਰ ਵੱਲ ਇਸ਼ਾਰਾ ਕਰਦਾ ਹੈ । ਕਾਂਗਰਸ (Congress) ਪ੍ਰਦੇਸ਼ ਚੇਅਰਮੈਨ ਨਰਿੰਦਰ ਰਾਓ (Narendra Rao) ਨੇ ਸਰਕਾਰ ਤੋਂ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ, ਦੋਸ਼ੀਆਂ ਦੀ ਪਛਾਣ ਕਰਕੇ ਸਖ਼ਤ ਕਾਰਵਾਈ ਕਰਨ ਅਤੇ ਕਿਸਾਨਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ । ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਸ ਮਾਮਲੇ ਵਿੱਚ ਠੋਸ ਕਦਮ ਨਾ ਉਠਾਏ, ਤਾਂ ਕਾਂਗਰਸ ਸੜਕਾਂ ‘ਤੇ ਉਤਰ ਕੇ ਅੰਦੋਲਨ ਕਰੇਗੀ ।

Read More : ਕਾਂਗਰਸ ਪਾਰਟੀ ਨੇ ਕੀਤਾ ਰਾਜ ਸਭਾ ਲਈ ਉਮੀਦਵਾਰਾਂ ਦਾ ਐਲਾਨ

LEAVE A REPLY

Please enter your comment!
Please enter your name here