ਐਤਵਾਰ ਨੂੰ ਹਰਿਆਣਾ ਦੇ ਕੈਥਲ ਵਿੱਚ ਹਰਿਆਣਾ ਰੋਡਵੇਜ਼ ਦੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਵਿੱਚ ਲਗਭਗ 35 ਲੋਕ ਜ਼ਖਮੀ ਹੋਏ ਹਨ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇੱਕ ਟਰੱਕ ਨੂੰ ਰਸਤਾ ਦੇਣ ਦੀ ਕੋਸ਼ਿਸ਼ ਕਰਦੇ ਸਮੇਂ ਬੱਸ ਸੜਕ ਤੋਂ ਉਤਰ ਗਈ ਅਤੇ ਖੇਤ ਵਿੱਚ ਪਲਟ ਗਈ।
ਦੱਸ ਦਈਏ ਕਿ ਮੀਂਹ ਕਾਰਨ ਸੜਕ ਦੇ ਹੇਠਾਂ ਮਿੱਟੀ ਢਿੱਲੀ ਹੋ ਗਈ ਸੀ, ਜਿਸ ਕਾਰਨ ਬੱਸ ਦਾ ਪਹੀਆ ਉਸ ਵਿੱਚ ਫਸ ਗਿਆ। ਇਸ ਤੋਂ ਬਾਅਦ ਪੁਲਿਸ ਨੂੰ ਹਾਦਸੇ ਦੀ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਸਾਰੇ ਜ਼ਖਮੀਆਂ ਨੂੰ ਕੈਥਲ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।