ਫਰੀਦਾਬਾਦ, 10 ਨਵੰਬਰ 2025 : ਹਰਿਆਣਾ ਦੇ ਸ਼ਹਿਰ ਫਰੀਦਾਬਾਦ (Faridabad) ਵਿਖੇ ਜੰਮੂ ਕਸ਼ਮੀਰ ਪੁਲਸ ਨੂੰ ਇਕ ਡਾਕਟਰ ਦੇ ਘਰ ਅੰਦਰੋਂ ਜਿਥੇ 300 ਕਿਲੋ ਆਰ. ਡੀ. ਐਕਸ (R. D. X) ਮਿਲਿਆ ਹੈ, ਉਥੇ ਹੀ ਇਕ ਏ. ਕੇ. 56 ਰਾਈਫਲ (A. K. 56 rifle) ਅਤੇ ਕਾਾਰਤੂਸ ਵੀ ਬਰਾਮਦ ਹੋਈ ਹੈ ।
ਕੌਣ ਹੈ ਇਹ ਡਾਕਟਰ
ਜੰਮੂ ਕਸ਼ਮੀਰ ਪੁਲਸ (Jammu and Kashmir Police) ਵਲੋਂ ਜਿਸ ਡਾਕਟਰ ਦੇ ਫਰੀਦਬਾਦ ਵਿਖੇ ਸਥਿਤ ਘਰ ਵਿਚੋਂ ਉਪਰੋਕਤ ਸਮੱਗਰੀ ਬਰਾਮਦ ਕੀਤੀ ਗਈ ਹੈ ਦਾ ਨਾਮ ਆਦਿਲ ਅਹਿਮਦ ਹੈ ਅਤੇ ਉਸਨੰ 7 ਨਵੰਬਰ ਨੂੰ ਜੰਮੂ ਅਤੇ ਕਸ਼ਮੀਰ ਪੁਲਸ ਵਲੋਂ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ । ਪੁਲਸ ਵਲੋਂ ਆਦਿਲ ਤੋਂ ਪੁੱਛਗਿੱਛ ਜਾਰੀ ਹੈ ਅਤੇ ਉਸ ਨੇ ਫਰੀਦਾਬਾਦ ਵਿੱਚ ਵਿਸਫੋਟਕ ਲਗਾਉਣ ਦੀ ਗੱਲ ਵੀ ਕਬੂਲ ਕੀਤੀ ਹੈ ।
Read More : ਚੋਰ ਦੀ ਨਿਸ਼ਾਨਦੇਹੀ ‘ਤੇ ਮਿਲੀ AK-56 ਰਾਈਫਲ, ਬਰਖਾਸਤ ਇੰਸਪੈਕਟਰ ਦਾ ਨਾਂ ਆਇਆ ਸਾਹਮਣੇ









